ਪਹਿਲਾਂ ਤਿੰਨ ਨਾਂ ਲਿਖ ਕੇ ਟੈਂਪਲੇਟ ਰੱਖੇ, ਫਿਰ ਦੁਕਾਨ ਦੇ ਬਾਹਰ ਆ ਕੇ ਕੀਤੀ ਫਾਇਰਿੰਗ

Sunday, Sep 29, 2024 - 05:31 AM (IST)

ਪਹਿਲਾਂ ਤਿੰਨ ਨਾਂ ਲਿਖ ਕੇ ਟੈਂਪਲੇਟ ਰੱਖੇ, ਫਿਰ ਦੁਕਾਨ ਦੇ ਬਾਹਰ ਆ ਕੇ ਕੀਤੀ ਫਾਇਰਿੰਗ

ਨਵੀਂ ਦਿੱਲੀ – ਨਾਂਗਲੋਈ ਇਲਾਕੇ ਵਿਚ ਦਿਨ-ਦਿਹਾੜੇ ਬਾਈਕ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਇਲਾਕੇ ਦੀ ਇਕ ਮਸ਼ਹੂਰ ਮਠਿਆਈ ਵਾਲੀ ਦੁਕਾਨ ਵਿਚ ਦਾਖ਼ਲ ਹੋ ਕੇ ਪਹਿਲਾਂ 3 ਟੈਂਪਲੇਟਾਂ ’ਤੇ 3 ਨਾਂ ਲਿਖ ਕੇ ਉਥੇ ਰੱਖੇ ਅਤੇ ਫਿਰ ਬਾਹਰ ਆ ਕੇ 3-4 ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਸ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 9.32 ਵਜੇ ਨਾਂਗਲੋਈ ਪੁਲਸ ਨੂੰ ਸੁਲਤਾਨਪੁਰੀ ਰੋਡ ’ਤੇ ਸਥਿਤ ਰੋਸ਼ਨ ਹਲਵਾਈ ਦੀ ਦੁਕਾਨ ’ਤੇ ਬਾਈਕ ਸਵਾਰ ਬਦਮਾਸ਼ਾਂ ਦੁਆਰਾ ਗੋਲੀਬਾਰੀ ਕਰਨ ਬਾਰੇ ਖਬਰ ਮਿਲੀ ਸੀ। ਪੁਲਸ ਮੌਕੇ ’ਤੇ ਪਹੁੰਚ ਗਈ। ਸ਼ੀਸ਼ੇ ਦੇ ਕਾਊਂਟਰ ਆਦਿ ’ਤੇ ਗੋਲੀਆਂ ਦੇ ਨਿਸ਼ਾਨ ਸਨ। ਦੁਕਾਨ ਦੇ ਬਾਹਰ 3-4 ਕਾਰਤੂਸਾਂ ਦੇ ਖੋਲ ਪਏ ਸਨ, ਜਿਨ੍ਹਾਂ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ।


author

Inder Prajapati

Content Editor

Related News