AAP ਵਰਕਰਾਂ ਨੂੰ ਕੇਜਰੀਵਾਲ ਨੇ ਦਿੱਤਾ ਆਦੇਸ਼, ''ਪਟਾਕੇ ਨਾ ਚਲਾਓ''

Tuesday, Feb 11, 2020 - 03:53 PM (IST)

AAP ਵਰਕਰਾਂ ਨੂੰ ਕੇਜਰੀਵਾਲ ਨੇ ਦਿੱਤਾ ਆਦੇਸ਼, ''ਪਟਾਕੇ ਨਾ ਚਲਾਓ''

ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਆਮ ਆਦਮੀ ਪਾਰਟੀ (ਆਪ) ਹੁਣ ਤੱਕ ਰੁਝਾਨਾਂ 'ਚ ਅੱਗੇ ਚੱਲ ਰਹੀ ਹੈ। ਦਿੱਲੀ ਚੋਣ ਨਤੀਜਿਆਂ ਦੇ ਰੁਝਾਨਾਂ 'ਚ ਇਕ ਵਾਰ ਫਿਰ ਤੋਂ ਰਾਜਧਾਨੀ 'ਚ 'ਕੇਜਰੀਵਾਲ ਦੀ ਸਰਕਾਰ' ਬਣਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਵਰਕਰਾਂ ਨੂੰ ਜਿੱਤ ਦਾ ਜਸ਼ਨ ਮਨਾਉਣ ਦੌਰਾਨ ਪਟਾਕੇ ਨਾ ਚਲਾਉਣ ਦਾ ਆਦੇਸ਼ ਦਿੱਤਾ ਹੈ।

ਆਮ ਆਦਮੀ ਪਾਰਟੀ ਦੇ ਵਰਕਰ 'ਲੱਗੇ ਰਹੋ ਕੇਜਰੀਵਾਲ' ਗੀਤ ਗਾ ਕੇ ਇੱਕ-ਦੂਜੇ ਨਾਲ ਗਲੇ ਮਿਲ ਰਹੇ ਹਨ ਅਤੇ ਕੇਜਰੀਵਾਲ ਦੇ ਦਿੱਤੇ ਆਦੇਸ਼ ਦਾ ਦਾ ਪੂਰਾ ਧਿਆਨ ਰੱਖ ਰਹੇ ਹਨ। ਵਰਕਰਾਂ ਨੇ ਕਿਹਾ ਹੈ ਕਿ ਪਾਰਟੀ ਦੇ ਆਈ.ਟੀ.ਓ ਦਫਤਰ 'ਚ ਮਿਠਾਈਆਂ ਦਾ ਆਰਡਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ ਚੱਲ ਰਹੀ ਵੋਟਾਂ ਦੀ ਗਿਣਤੀ 'ਚ ਆਮ ਆਦਮੀ ਪਾਰਟੀ (ਆਪ) ਦੋਬਾਰਾ ਸੱਤਾ ਹਾਸਲ ਕਰਨ ਦੀ ਰਾਹ 'ਤੇ ਹੈ।


author

Iqbalkaur

Content Editor

Related News