ਕੰਟਰੋਲ ਰੇਖਾ ’ਤੇ ਭਾਰਤ-ਪਾਕਿ ਫੌਜਾਂ ਵਿਚਕਾਰ ਗੋਲੀਬਾਰੀ
Monday, Feb 17, 2025 - 12:59 AM (IST)

ਪੁੰਛ- ਪਾਕਿਸਤਾਨੀ ਫੌਜ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਹੈ ਅਤੇ ਆਏ ਦਿਨ ਭਾਰਤ-ਪਾਕਿ ਕੰਟਰੋਲ ਰੇਖਾ ’ਤੇ ਭੜਕਾਊ ਕਾਰਵਾਈ ਕਰਦੇ ਹੋਏ ਭਾਰਤੀ ਖੇਤਰ ਵਿਚ ਜੰਗਬੰਦੀ ਦੀ ਉਲੰਘਣਾ ਕਰਦੀ ਰਹਿੰਦੀ ਹੈ।
ਇਸੇ ਕ੍ਰਮ ਵਿਚ ਐਤਵਾਰ ਨੂੰ ਪਾਕਿਸਤਾਨੀ ਫੌਜ ਨੇ ਪੁੰਛ ਜ਼ਿਲਾ ਹੈੱਡਕੁਆਰਟਰ ਤੋਂ ਕੁਝ ਕਿਲੋਮੀਟਰ ਦੂਰ ਭਾਰਤ-ਪਾਕਿ ਕੰਟਰੋਲ ਰੇਖਾ ’ਤੇ ਸਥਿਤ ਗੁਲਪੁਰ ਸੈਕਟਰ ਵਿਚ ਭੜਕਾਊ ਕਾਰਵਾਈ ਕਰਦਿਆਂ ਭਾਰਤੀ ਫੌਜ ਦੀ ਅਗਾਊਂ ਚੌਕੀ ’ਤੇ ਗੋਲੀਆਂ ਵਰ੍ਹਾਈਆਂ, ਜਿਸ ਦਾ ਭਾਰਤੀ ਫੌਜ ਦੇ ਜਵਾਨਾਂ ਨੇ ਢੁੱਕਵਾਂ ਜਵਾਬ ਦਿੱਤਾ। ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਕੁਝ ਦੇਰ ਤੱਕ ਰੁਕ-ਰੁਕ ਕੇ ਗੋਲੀਬਾਰੀ ਜਾਰੀ ਰਹੀ।
ਸੂਤਰਾਂ ਮੁਤਾਬਕ ਪਾਕਿ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਇਕ ਭਾਰਤੀ ਫੌਜ ਦਾ ਜਵਾਨ ਵੀ ਜ਼ਖਮੀ ਹ ੋ ਗਿਆ ਹੈ, ਜਿਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ।