ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ, ਪਿਆ ਚੀਕ-ਚਿਹਾੜਾ

Tuesday, Apr 11, 2023 - 05:54 PM (IST)

ਪਲਵਲ- ਹਰਿਆਣਾ ਦੇ ਪਲਵਲ 'ਚ ਵਿਦਿਆਰਥੀਆਂ ਨਾਲ ਭਰੀ ਇਕ ਪ੍ਰਾਈਵੇਟ ਸਕੂਲ ਬੱਸ 'ਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਮਗਰੋਂ  ਚੀਕ-ਪੁਕਾਰ ਮਚ ਗਈ। ਹਾਲਾਂਕਿ ਗ਼ਨੀਮਤ ਇਹ ਰਹੀ ਕਿ ਆਲੇ-ਦੁਆਲੇ ਦੇ ਲੋਕਾਂ ਨੇ ਬਹੁਤ ਹੀ ਮੁਸ਼ਕਲ ਨਾਲ ਬੱਸ ਅੰਦਰ ਬੈਠੇ ਸਾਰੇ ਵਿਦਿਆਰਥੀਆਂ ਨੂੰ ਬਾਹਰ ਕੱਢ ਲਿਆ। ਨਹੀਂ ਤਾਂ ਕੋਈ ਵੱਡਾ ਹਾਦਸਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ। ਕੁਝ ਹੀ ਦੇਰ ਬਾਅਦ ਬੱਸ ਅੱਗ 'ਚ ਸੜ ਗਈ। ਬੱਚਿਆਂ ਦੇ ਸਕੂਲ ਬੈਗ ਸੜ ਕੇ ਸੁਆਹ ਹੋ ਗਏ। 

ਇਹ ਵੀ ਪੜ੍ਹੋ- ਸਕੂਲ ਗਏ 6 ਸਾਲਾ ਮਾਸੂਮ ਨਾਲ ਵਾਪਰ ਗਿਆ ਭਾਣਾ, ਬੁਝ ਗਿਆ ਘਰ ਦਾ ਇਕਲੌਤਾ ਚਿਰਾਗ

PunjabKesari

ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਪਹੁੰਚੇ ਪਰ ਮਸ਼ੀਨ ਖਰਾਬ ਹੋਣ ਕਾਰਨ ਉਹ ਅੱਗ ਨੂੰ ਬੁਝਾਉਣ 'ਚ ਸਫ਼ਲ ਨਹੀਂ ਰਹੇ। ਇਸ ਤੋਂ ਬਾਅਦ ਜਲਦਬਾਜ਼ੀ ਵਿਚ ਦੂਜੀ ਫਾਇਰ ਬ੍ਰਿਗੇਡ ਗੱਡੀ ਮੰਗਵਾਈ ਗਈ। ਉਦੋਂ ਤੱਕ ਅੱਗ ਦੀਆਂ ਲਪਟਾਂ ਵਿਚ ਆ ਕੇ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ। ਘਟਨਾ ਪਲਵਲ ਜ਼ਿਲ੍ਹੇ ਦੇ ਪੁਰਾਣੇ ਜੀ. ਟੀ. ਰੋਡ 'ਤੇ ਸ਼ਹਿਰ ਦੇ ਥਾਣੇ ਨੇੜੇ ਵਾਪਰੀ। ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। 

ਇਹ ਵੀ ਪੜ੍ਹੋ- BMW ਨੂੰ ਲੈ ਕੇ ਪਿਆ ਬਖੇੜਾ, ਲਾੜੀ ਨੂੰ ਏਅਰਪੋਰਟ 'ਤੇ ਹੀ ਛੱਡ ਕੇ ਫ਼ਰਾਰ ਹੋਇਆ ਲਾੜਾ

PunjabKesari

ਮੌਕੇ ’ਤੇ ਖੜ੍ਹੇ ਬੱਸ ਡਰਾਈਵਰ ਭਗਤ ਜੀਤ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਸਕੂਲ ਵੱਲ ਛੱਡਣ ਜਾ ਰਿਹਾ ਸੀ। ਬੱਸ ਦੇ ਹੇਠਾਂ ਧੂੰਆਂ ਨਿਕਲਦਾ ਦੇਖ ਕੇ ਉਹ ਰੁਕ ਗਿਆ। ਜਦੋਂ ਉਸਨੇ ਬੱਸ ਦੇ ਹੇਠਾਂ ਝਾਤੀ ਮਾਰੀ ਤਾਂ ਹੇਠਾਂ ਥੋੜ੍ਹੀ ਜਿਹੀ ਅੱਗ ਲੱਗ ਗਈ। ਉਸ ਨੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬੁਝਣ ਦੀ ਬਜਾਏ ਵਧਣ ਲੱਗੀ। ਜਿਸ ਤੋਂ ਬਾਅਦ ਮੈਂ ਫਾਇਰ ਬ੍ਰਿਗੇਡ ਦੇ ਨੰਬਰ 'ਤੇ ਫੋਨ ਕਰਕੇ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚ ਗਈ ਪਰ ਮਸ਼ੀਨ ਫੇਲ ਹੋਣ ਕਾਰਨ ਉਹ ਅੱਗ ਬੁਝਾਉਣ ਵਿਚ ਕਾਮਯਾਬ ਨਹੀਂ ਹੋ ਸਕਿਆ। ਕਾਹਲੀ ਵਿਚ ਫਾਇਰ ਬ੍ਰਿਗੇਡ ਦੀ ਇਕ ਹੋਰ ਗੱਡੀ ਬੁਲਾਈ ਗਈ। ਉਦੋਂ ਤੱਕ ਬੱਸ ਅੱਗ ਨਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ।

ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ

PunjabKesari


Tanu

Content Editor

Related News