ਕਹਿਰ ! ਘਰ ''ਚ ਲੱਗੀ ਅੱਗ ''ਚ ''ਕਲੇਜੇ ਦੇ ਟੁਕੜੇ'' ਸਣੇ ਝੁਲਸ ਗਈ ਮਾਂ
Monday, Jun 09, 2025 - 05:11 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਬਾਂਦਾ ਜ਼ਿਲ੍ਹੇ ਦੇ ਨਾਰਾਇਣੀ ਕੋਤਵਾਲੀ ਖੇਤਰ ਦੇ ਦੇਵਿਨ ਨਗਰ ਇਲਾਕੇ ਵਿੱਚ ਐਤਵਾਰ ਰਾਤ ਨੂੰ ਇੱਕ ਘਰ ਵਿੱਚ ਲੱਗੀ ਅੱਗ ਕਾਰਨ 24 ਸਾਲਾ ਔਰਤ ਅਤੇ ਉਸ ਦੇ 9 ਮਹੀਨਿਆਂ ਦੇ ਪੁੱਤ ਦੀ ਦਰਦਨਾਕ ਮੌਤ ਹੋ ਗਈ।
ਨਾਰਾਇਣੀ ਖੇਤਰ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਸੀ.ਓ.) ਕ੍ਰਿਸ਼ਨਕਾਂਤ ਤ੍ਰਿਪਾਠੀ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਰਾਤ ਨੂੰ ਨਾਰਾਇਣੀ ਕੋਤਵਾਲੀ ਖੇਤਰ ਦੇ ਦੇਵਿਨ ਨਗਰ ਇਲਾਕੇ ਵਿੱਚ ਇੱਕ ਘਰ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਵਿੱਚ ਅਨੂ ਉਰਫ਼ ਅਨੀਤਾ (24) ਅਤੇ ਉਸ ਦੇ 9 ਮਹੀਨਿਆਂ ਦੇ ਪੁੱਤਰ ਪਾਰਥ ਦੀ ਅੱਗ ਵਿੱਚ ਝੁਲਸ ਕੇ ਮੌਤ ਹੋ ਗਈ।
ਇਹ ਵੀ ਪੜ੍ਹੋ- 5 ਜ਼ਿਲ੍ਹਿਆਂ 'ਚ ਕਰਫ਼ਿਊ ! ਇੰਟਰਨੈੱਟ ਵੀ ਹੋ ਗਿਆ ਬੰਦ, ਲੱਗ ਗਈਆਂ ਸਖ਼ਤ ਪਾਬੰਦੀਆਂ
ਉਨ੍ਹਾਂ ਕਿਹਾ ਕਿ ਮਾਂ ਅਤੇ ਪੁੱਤਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਦੱਸਿਆ ਕਿ ਔਰਤ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ। ਉਸ ਦੇ ਸਹੁਰੇ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਹਾਦਸੇ ਸਮੇਂ ਔਰਤ ਦਾ ਪਤੀ ਸ਼ਿਵਮ ਵਿਦੇਸ਼ ਸੀ।
ਹਾਦਸੇ ਸਮੇਂ ਅਨੀਤਾ, ਉਸ ਦੀ ਸੱਸ ਤੇ ਉਸ ਦਾ ਮਾਸੂਮ ਪੁੱਤ ਘਰ ਵਿੱਚ ਮੌਜੂਦ ਸਨ। ਔਰਤ ਦੇ ਪੇਕੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਦਾਜ ਲਈ ਸਾੜ ਦਿੱਤਾ ਗਿਆ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਮੰਤਰੀ ਸਾਬ੍ਹ ਨੂੰ ਰਿਸ਼ਵਤ ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e