ਵੱਡੀ ਖ਼ਬਰ ; ਮਸ਼ਹੂਰ ਹਸਪਤਾਲ ''ਚ ਲੱਗ ਗਈ ਅੱਗ, ਕੱਢਣੇ ਪਏ ਮਰੀਜ਼, 1 ਦੀ ਹੋ ਗਈ ਮੌਤ

Saturday, Aug 09, 2025 - 03:55 PM (IST)

ਵੱਡੀ ਖ਼ਬਰ ; ਮਸ਼ਹੂਰ ਹਸਪਤਾਲ ''ਚ ਲੱਗ ਗਈ ਅੱਗ, ਕੱਢਣੇ ਪਏ ਮਰੀਜ਼, 1 ਦੀ ਹੋ ਗਈ ਮੌਤ

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੂਰਬੀ ਦਿੱਲੀ 'ਚ ਆਨੰਦ ਵਿਹਾਰ ਸਥਿਤ ਕੌਸਮੌਸ ਹਸਪਤਾਲ 'ਚ ਸ਼ਨੀਵਾਰ ਦੁਪਹਿਰ ਸਮੇਂ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 10 ਦੇ ਕਰੀਬ ਹੋਰ ਜ਼ਖ਼ਮੀ ਹੋ ਗਏ। 

ਜਾਣਕਾਰੀ ਅਨੁਸਾਰ ਇਹ ਅੱਗ ਦੁਪਹਿਰ ਕਰੀਬ 12.12 ਵਜੇ ਲੱਗੀ, ਜਿਸ ਕਾਰਨ ਹਸਪਤਾਲ 'ਚ ਹਫ਼ੜਾ-ਦਫੜੀ ਮਚ ਗਈ ਤੇ ਮਰੀਜ਼ਾਂ ਨੂੰ ਤੁਰੰਤ ਹਸਪਤਾਲ 'ਚੋਂ ਕੱਢ ਕੇ ਦੂਜੇ ਹਸਪਤਾਲ ਲਿਜਾਣਾ ਪਿਆ। ਅੱਗ ਦੀ ਜਾਣਕਾਰੀ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤੇ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਅੱਗ ਬੁਝਾਉਣ ਲਈ ਪਹੁੰਚ ਗਈਆਂ। ਕਾਫ਼ੀ ਮਿਹਨਤ-ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ। 

#WATCH | Delhi | Fire Officer Ashok Kumar Jaiswal says, "The control room of Delhi Fire Service received information around 12.20 pm that a fire broke out at the Kosmos hospital. Four to five teams reached the spot and the fire initially broke out in the server room on the ground… https://t.co/ACAmruAq40 pic.twitter.com/XJhlZ4uBzV

— ANI (@ANI) August 9, 2025

ਹਾਲਾਂਕਿ ਇਹ ਅੱਗ ਕਿਉਂ ਲੱਗੀ, ਇਸ ਦੇ ਕਾਰਨਾਂ ਦੀ ਜਾਂਚ ਹਾਲੇ ਕੀਤੀ ਜਾ ਰਹੀ ਹੈ। ਫਿਲਹਾਲ ਇਸ ਅੱਗ ਕਾਰਨ ਇਲਾਕੇ 'ਚ ਕਾਫ਼ੀ ਡਰ ਦਾ ਮਾਹੌਲ ਛਾਇਆ ਹੋਇਆ ਹੈ ਤੇ ਮਰੀਜ਼ਾਂ ਦੀ ਸਿਹਤ ਨੂੰ ਦੇਖਦੇ ਹੋਏ ਇਸ ਘਟਨਾ ਨੂੰ ਇਕ ਵੱਡੇ ਖ਼ਤਰੇ ਵਜੋਂ ਦੇਖਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਟਰੰਪ ਦਾ ਭਾਰਤ ਨੂੰ ਇਕ ਹੋਰ ਵੱਡਾ ਝਟਕਾ ! ਵਪਾਰਕ ਗੱਲਬਾਤ ਤੋਂ ਕੀਤਾ ਇਨਕਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News