ਗੈਸ ਏਜੰਸੀ ਦੇ ਗੋਦਾਮ ''ਚ ਲੱਗ ਗਈ ਅੱਗ, ਇਕ-ਇਕ ਕਰ ਕੇ ਫਟ ਗਏ 350 ਸਿਲੰਡਰ
Monday, Mar 24, 2025 - 05:02 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਸਥਿਤ ਇਕ ਗੈਸ ਏਜੰਸੀ ਦੇ ਗੋਦਾਮ 'ਚ ਭਿਆਨਕ ਧਮਾਕਾ ਹੋਣ ਦੀ ਜਾਣਕਾਰੀ ਮਿਲੀ ਹੈ। ਸੋਮਵਾਰ ਦੁਪਹਿਰ ਕਰੀਬ 1 ਵਜੇ ਗੋਦਾਮ 'ਚ ਸਿਲੰਡਰ ਫਟਣ ਨਾਲ ਏਜੰਸੀ 'ਚ ਜ਼ਬਰਦਸਤ ਅੱਗ ਲੱਗ ਗਈ, ਜਿਸ ਮਗਰੋਂ ਇਕ ਤੋਂ ਬਾਅਦ ਇਕ ਸਿਲੰਡਰਾਂ ਨੂੰ ਅੱਗ ਲੱਗਦੀ ਗਈ ਤੇ ਧਮਾਕੇ ਹੁੰਦੇ ਗਏ। ਮੰਜ਼ਰ ਇੰਨਾ ਭਿਆਨਕ ਸੀ ਕਿ ਪੂਰਾ ਇਲਾਕਾ ਦਹਿਲ ਗਿਆ ਤੇ ਧਮਾਕਿਆਂ ਨਾਲ ਦੂਰ-ਦੁਰਾਡੇ ਖੇਤਾਂ ਤੱਕ ਸਿਲੰਡਰ ਉੱਡ ਕੇ ਪਹੁੰਚ ਗਏ। ਲੋਕਾਂ ਅਨੁਸਾਰ ਕਰੀਬ ਇਕ ਤੋਂ ਡੇਢ ਘੰਟੇ ਤੱਕ ਇਹ ਧਮਾਕੇ ਹੁੰਦੇ ਰਹੇ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਰਜਊ ਪਰਸਪੁਰ ਤੋਂ ਕਰੀਬ 500 ਮੀਟਰ ਦੀ ਦੂਰੀ 'ਤੇ ਮਹਾਲਕਸ਼ਮੀ ਗੈਸ ਏਜੰਸੀ ਦਾ ਗੋਦਾਮ ਹੈ, ਜਿੱਥੇ ਸਿਲੰਡਰ ਉਤਾਰਨ ਦੇ ਲਈ ਇਕ ਟਰੱਕ ਖੜ੍ਹਾ ਸੀ। ਇਸ ਦੌਰਾਨ ਉਸ ਟਰੱਕ 'ਚ ਕਿਸੇ ਤਰ੍ਹਾਂ ਅੱਗ ਲੱਗ ਗਈ ਤੇ ਇਸ ਮਗਰੋਂ ਧਮਾਕਿਆਂ ਦੇ ਸ਼ੁਰੂ ਹੋਏ ਸਿਲਸਿਲੇ ਨੇ ਪੂਰਾ ਇਲਾਕਾ ਹੀ ਹਿਲਾ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ- Europe ਦਾ ਖ਼ੂਬਸੂਰਤ ਦੇਸ਼ ਲੋਕਾਂ ਨੂੰ ਵਸਣ ਲਈ ਦੇ ਰਿਹੈ 92 ਲੱਖ ਰੁਪਏ, ਪਰ ਇਹ ਹੈ Twist
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੂੰ ਵੀ ਅੱਗ ਬੁਝਾਉਣ 'ਚ ਕਾਫ਼ੀ ਮੁਸ਼ੱਕਤ ਕਰਨੀ ਪਈ। ਮੌਕੇ 'ਤੇ ਮੌਜੂਦ ਟਰੱਕ ਡਰਾਈਵਰ ਤੇ ਗੋਦਾਮ ਦੇ ਚੌਂਕੀਦਾਰ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਹਾਲਾਂਕਿ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਗੋਦਾਮ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ।
ਇਹ ਵੀ ਪੜ੍ਹੋ- ਕਰਨਲ ਬਾਠ ਦੀ ਕੁੱਟਮਾਰ ਦੇ ਮਾਮਲੇ 'ਚ Mrs ਬਾਠ ਦਾ ਵੱਡਾ ਬਿਆਨ ; 'ਕਿਸੇ ਵੀ ਕੀਮਤ 'ਤੇ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e