7ਵੀਂ ਮੰਜ਼ਿਲ ''ਤੇ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ

Wednesday, Jun 25, 2025 - 01:19 PM (IST)

7ਵੀਂ ਮੰਜ਼ਿਲ ''ਤੇ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ

ਮੁੰਬਈ- ਮਹਾਰਾਸ਼ਟਰ ਵਿਚ ਮੁੰਬਈ ਦੇ ਉਪਨਗਰ ਸਾਂਤਾਕਰੂਜ਼ (ਪੂਰਬ) ਵਿਚ ਸੀ.ਐਸ.ਟੀ ਰੋਡ 'ਤੇ ਸਥਿਤ ਵਿੰਡਸਰ ਬਿਲਡਿੰਗ ਵਿਚ ਬੁੱਧਵਾਰ ਸਵੇਰੇ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ ਅੱਗ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਵਿਭਾਗ ਦੇ ਸੂਤਰਾਂ ਮੁਤਾਬਕ ਵਿੰਡਸਰ ਬਿਲਡਿੰਗ ਦੀ ਸੱਤਵੀਂ ਮੰਜ਼ਿਲ 'ਤੇ ਸਥਿਤ ਆਰ.ਐੱਮ. ਸੀ ਦਫਤਰ ਵਿੱਚ ਅੱਗ ਲੱਗੀ। ਅੱਗ ਵਿਚ ਬਿਜਲੀ ਦੀਆਂ ਤਾਰਾਂ, ਫਰਨੀਚਰ, ਸਰਵਰ ਪੈਨਲ, ਪੈਨਲ ਬੈਟਰੀਆਂ, ਦਫਤਰ ਦੇ ਰਿਕਾਰਡ ਆਦਿ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਲਗਭਗ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਹੈ। ਫਾਇਰ ਵਿਭਾਗ ਸਬੰਧਤ ਵੇਰਵੇ ਅਤੇ ਅੱਗੇ ਦੀ ਰਿਪੋਰਟ ਜਾਰੀ ਕਰ ਸਕਦਾ ਹੈ। ਸਮੇਂ ਰਹਿੰਦੇ ਫਾਇਰ ਵਿਭਾਗ ਨੇ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਵੱਡੇ ਨੁਕਸਾਨ ਅਤੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕਿਆ। 


author

Tanu

Content Editor

Related News