ਕੱਪੜੇ ਦੀ ਦੁਕਾਨ ''ਤੇ ਲੱਗੀ ਅੱਗ ਨੇ ਮਚਾਇਆ ਤਾਂਡਵ, ਮਾਂ-ਧੀ ਦੀ ਹੋਈ ਦਰਦਨਾਕ ਮੌਤ
Monday, Apr 21, 2025 - 03:25 PM (IST)

ਨੈਸ਼ਨਲ ਡੈਸਕ- ਝਾਰਖੰਡ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ, ਜਿੱਥੋਂ ਦੇ ਗਿਰਿਡੀਹ ਅਧੀਨ ਪੈਂਦੇ ਪਚੰਬਾ ਦੇ ਮਾਰਵਾੜੀ ਮੁਹੱਲੇ 'ਚ ਪੈਂਦੀ ਇਕ ਕੱਪੜਿਆਂ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨਦਾਰ ਦੀ ਪਤਨੀ ਤੇ ਧੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਹਾਦਸਾ ਸੋਮਵਾਰ ਦੀ ਸਵੇਰ ਸਮੇਂ ਵਾਪਰਿਆ। ਹਾਦਸੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਦੁਕਾਨ ਦੀ ਪਹਿਲੀ ਮੰਜ਼ਿਲ 'ਤੇ ਦੁਕਾਨ ਸੀ, ਜਦਕਿ ਉੱਪਰਲੀਆਂ 2 ਮੰਜ਼ਿਲਾਂ 'ਤੇ ਦੁਕਾਨਦਾਰ ਦੀ ਰਿਹਾਇਸ਼ ਸੀ। ਅੱਗ ਮਿੰਟਾਂ 'ਚ ਹੀ ਤਿੰਨਾਂ ਮੰਜ਼ਿਲਾਂ 'ਤੇ ਫੈਲ ਗਈ ਤੇ ਮੌਕੇ ਤੇ ਹਫ਼ੜਾ-ਤਫੜੀ ਵਾਲਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ- ਦੇਸ਼ 'ਚ ਚੱਲ ਰਿਹਾ ਨਵੇਂ ਤਰ੍ਹਾਂ ਦਾ ਵੱਡਾ Fraud ! ਕਿਤੇ ਤੁਸੀਂ ਨਾ ਹੋ ਜਾਇਓ ਸ਼ਿਕਾਰ
ਜਦੋਂ ਅੱਗ ਦੀ ਚਪੇਟ 'ਚ ਕੱਪੜੇ ਆਏ ਤਾਂ ਅੱਗ ਨੇ ਹੋਰ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲਿਆ। ਹਾਦਸੇ ਦੀ ਜਾਣਕਾਰੀ ਮਿਲਣ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਆ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਇਸ ਦੌਰਾਨ ਬਿਲਡਿੰਗ 'ਚ ਮੌਜੂਦ 4 ਲੋਕਾਂ ਨੂੰ ਤਾਂ ਬਾਹਰ ਕੱਢ ਲਿਆ ਗਿਆ, ਪਰ ਦੁਕਾਨਦਾਰ ਦੀ ਪਤਨੀ ਸੰਗੀਤਾ ਡਾਲਮੀਆ (45) ਤੇ ਧੀ ਖੁਸ਼ੀ ਡਾਲਮੀਆ (23) ਅੰਦਰ ਹੀ ਫ਼ਸ ਗਈਆਂ, ਜਿਸ ਕਾਰਨ ਉਨ੍ਹਾਂ ਦੀ ਦਮ ਘੁੱਟਣ ਕਾਰਨ ਦਰਦਨਾਕ ਮੌਤ ਹੋ ਗਈ।
ਇਹ ਵੀ ਪੜ੍ਹੋ- ਡਿਵਾਈਡਰ ਨਾਲ ਟੱਕਰ ਮਗਰੋਂ ਟਰੱਕ 'ਚ ਜਾ ਵੱਜੀ ਸ਼ਰਧਾਲੂਆਂ ਨਾਲ ਭਰੀ SUV, 4 ਦੀ ਗਈ ਜਾਨ, 3 ਹੋਰ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e