ਅਹਿਮਦਾਬਾਦ ''ਚ ਸਥਿਤ ਕੈਮੀਕਲ ਫੈਕਟਰੀ ''ਚ ਲੱਗੀ ਅੱਗ

Wednesday, Oct 14, 2020 - 06:41 PM (IST)

ਅਹਿਮਦਾਬਾਦ ''ਚ ਸਥਿਤ ਕੈਮੀਕਲ ਫੈਕਟਰੀ ''ਚ ਲੱਗੀ ਅੱਗ

ਅਹਿਮਦਾਬਾਦ - ਗੁਜਰਾਤ ਦੇ ਅਹਿਮਦਾਬਾਦ ਸਿਟੀ 'ਚ ਟਿਊਲਿਪ ਅਸਟੇਟ 'ਚ ਸਥਿਤ ਇੱਕ ਕੈਮੀਕਲ ਫੈਕਟਰੀ 'ਚ ਬੁੱਧਵਾਰ ਦੀ ਸ਼ਾਮ ਅੱਗ ਲੱਗ ਗਈ। ਘਟਨਾ ਸਥਾਨ 'ਤੇ 17 ਫਾਇਰ ਟੈਂਡਰ ਮੌਜੂਦ ਹਨ। ਘਟਨਾ 'ਚ ਅਜੇ ਤੱਕ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਹੈ। ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ।

ਇਸ ਤੋਂ ਪਹਿਲਾਂ ਗੁਜ਼ਰੇ ਸੋਮਵਾਰ ਦੀ ਸਵੇਰੇ ਪ੍ਰਦੇਸ਼ ਦੇ ਗਾਂਧੀਨਗਰ ਜ਼ਿਲ੍ਹੇ ਦੇ ਕਰੋਰ ਤਾਲੁਕਾ ਇਲਾਕੇ 'ਚ ਸਥਿਤ ਦੇਵਨੰਦਨ ਕੈਮੀਕਲ ਇੰਡਸਟਰੀਜ਼ ਨਾਮਕ ਕੈਮੀਕਲ ਫੈਕਟਰੀ 'ਚ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਰੀਬ ਤਿੰਨ ਘੰਟੇ ਦੀ ਮਿਹਨਤ ਦੇ ਬਾਅਦ 11 ਵਜੇ ਦੇ ਆਲੇ ਦੁਆਲੇ ਅੱਗ 'ਤੇ ਕਾਬੂ ਪਾਇਆ ਸੀ।


author

Inder Prajapati

Content Editor

Related News