ਅੱਧੀ ਰਾਤੀਂ ਹਸਪਤਾਲ ''ਚ ਲੱਗ ਗਈ ਅੱਗ, ਮੌਕੇ ''ਤੇ ਪੈ ਗਿਆ ਚੀਕ-ਚਿਹਾੜਾ
Monday, Mar 31, 2025 - 10:24 AM (IST)

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਵੱਡੀ ਖ਼ਬਰ ਪ੍ਰਾਪਤ ਹੋਈ ਹੈ, ਜਿੱਥੋਂ ਦੇ ਲਕਸ਼ਮੀ ਨਗਰ ਸਥਿਤ ਇਕ ਪ੍ਰਾਈਵੇਟ ਹਸਪਤਾਲ 'ਚ ਭਿਆਨਕ ਅੱਗ ਲੱਗ ਗਈ, ਜਿਸ ਮਗਰੋਂ ਮਰੀਜ਼ਾਂ 'ਚ ਹਫੜਾ-ਤਫੜੀ ਮਚ ਗਈ। ਇਹ ਹਾਦਸਾ ਐਤਵਾਰ ਦੀ ਰਾਤ ਕਰੀਬ 11.45 ਵਜੇ ਵਾਪਰਿਆ। ਇਹ ਜਾਣਕਾਰੀ ਦਿੱਲੀ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦਿੱਤੀ।
ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕੀਤਾ।
ਉਨ੍ਹਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਅੱਗ ਸਭ ਤੋਂ ਪਹਿਲਾਂ ਇਕ ਏ.ਸੀ. 'ਚ ਲੱਗੀ ਸੀ, ਜਿਸ ਤੋਂ ਬਾਅਦ ਇਸ ਅੱਗ ਨੇ ਇਕ ਬੈੱਡ ਨੂੰ ਆਪਣੀ ਚਪੇਟ 'ਚ ਲੈ ਲਿਆ। ਇਸ ਮਗਰੋਂ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਅੱਗ 'ਤੇ ਕਾਬੂ ਪਾਇਆ ਗਿਆ।
#WATCH | Delhi: A fire broke out at a multispeciality hospital in Laxmi Nagar. Four fire tenders are at the spot. Fire dousing operations underway: Delhi Fire Service
— ANI (@ANI) March 30, 2025
(Visuals from the spot) pic.twitter.com/fyGp2XKE47
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e