ਡਲਹੌਜੀ ''ਚ ਖਾਦੀ ਭੰਡਾਰ ''ਚ ਲੱਗੀ ਅੱਗ, 5 ਦੁਕਾਨਾਂ ਸੜ ਕੇ ਸੁਆਹ

Monday, Feb 28, 2022 - 05:00 PM (IST)

ਡਲਹੌਜੀ ''ਚ ਖਾਦੀ ਭੰਡਾਰ ''ਚ ਲੱਗੀ ਅੱਗ, 5 ਦੁਕਾਨਾਂ ਸੜ ਕੇ ਸੁਆਹ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ 'ਚ ਚੰਬਾ ਜ਼ਿਲ੍ਹੇ ਦੇ ਡਲਹੌਜੀ 'ਚ ਖਾਦੀ ਭੰਡਾਰ 'ਚ ਅੱਜ ਯਾਨੀ ਸੋਮਵਾਰ ਸਵੇਰੇ ਅੱਗ ਲੱਗ ਗਈ, ਜਿਸ ਦੀ ਲਪੇਟ 'ਚ ਨਾਲ ਲੱਗਦੀਆਂ 5 ਦੁਕਾਨਾਂ ਵੀ ਆ ਗਈਆਂ। ਪੁਲਸ ਨੇ ਦੱਸਿਆ ਕਿ ਮਾਲ ਰੋਡ ਮਾਰਕੀਟ ਕੰਪਲੈਕਸ 'ਚ ਤੜਕੇ 3 ਵਜੇ ਖਾਦੀ ਭੰਡਾਰ 'ਚ ਲੱਗੀ ਅੱਗ 'ਤੇ ਸਭ ਤੋਂ ਪਹਿਲਾਂ ਧਿਆਨ ਇਕ ਹੋਟਲ 'ਚ ਰੁਕੇ ਸੈਲਾਨੀਆਂ ਦਾ ਗਿਆ। 

ਬਾਅਦ 'ਚ ਰੌਲਾ ਪਿਆ ਅਤੇ ਫਾਇਰ ਬ੍ਰਿਗੇਡ, ਪੁਲਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ। ਅੱਗ 'ਤੇ ਕਰੀਬ 3 ਘੰਟਿਆਂ ਬਾਅਦ ਕਾਬੂ ਪਾਇਆ ਜਾ ਸਕਿਆ। ਐੱਸ.ਡੀ.ਐੱਮ. ਜਗਨ ਠਾਕੁਰ ਨੇ ਦੱਸਿਆ ਕਿ ਇੰਦਰਵੀਰ ਸਿੰਘ (ਬਿੱਟੂ), ਵਿਨੇ ਕੁਮਾਰ ਮਹਾਜਨ ਅਤੇ ਰਵਿੰਦਰ ਗੁਪਤਾ ਦੁਕਾਨਾਂ ਦੇ ਮਾਲਕ ਸਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ, ਐਤਵਾਰ ਸ਼ਾਮ ਦੁਕਾਨਾਂ ਬੰਦ ਕੀਤੀਆਂ ਗਈਆਂ ਸਨ। ਅੱਗ 'ਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਹੈ।


author

DIsha

Content Editor

Related News