ਮੱਧ ਪ੍ਰਦੇਸ਼ 'ਚ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ
Sunday, May 19, 2019 - 09:07 AM (IST)

ਭੋਪਾਲ—ਮੱਧ ਪ੍ਰਦੇਸ਼ ਦੇ ਬੈਤੂਲ 'ਚ ਅੱਜ ਭਾਵ ਐਤਵਾਰ ਸਵੇਰਸਾਰ ਇੱਕ ਕਾਰ ਸ਼ੋਰੂਮ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ ਸ਼ੋਅਰੂਮ 'ਚ ਰੱਖਿਆ ਲੱਖਾਂ ਦਾ ਸਮਾਨ ਸੜ ਗਿਆ। ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸ਼ੋਅਰੂਮ 'ਚ ਅੱਗ ਲੱਗਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੱਗ ਬੁਝਾਉਣ ਵਾਲੀ ਗੱਡੀਆਂ ਪਹੁੰਚੀਆਂ। ਮੌਕੇ 'ਤੇ ਪਹੁੰਚੀ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਰਾਹਤ-ਬਚਾਅ ਕੰਮ ਸ਼ੁਰੂ ਕੀਤਾ।