ਦਿੱਲੀ ਦੇ ਉਪਹਾਰ ਸਿਨੇਮਾਘਰ ''ਚ ਲੱਗੀ ਅੱਗ, ਲੋਕਾਂ ਨੂੰ ਯਾਦ ਆਈ 1997 ਦੀ ਘਟਨਾ

Sunday, Apr 17, 2022 - 01:11 PM (IST)

ਦਿੱਲੀ ਦੇ ਉਪਹਾਰ ਸਿਨੇਮਾਘਰ ''ਚ ਲੱਗੀ ਅੱਗ, ਲੋਕਾਂ ਨੂੰ ਯਾਦ ਆਈ 1997 ਦੀ ਘਟਨਾ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉਪਹਾਰ ਸਿਨੇਮਾਘਰ 'ਚ ਐਤਵਾਰ ਸਵੇਰੇ ਅੱਗ ਲੱਗ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਥੀਏਟਰ ਦੀ ਬਾਲਕਨੀ ਅਤੇ ਇਕ ਮੰਜ਼ਲ 'ਤੇ ਲੱਗੀ ਅੱਗ 'ਚ ਕਿਸੇ ਦੇ ਹਤਾਹਤ ਹੋਣ ਦੀ ਕੋਈ ਸੂਚਨਾ ਨਹੀਂ ਹੈ। ਦਿੱਲੀ ਫਾਇਰ ਬ੍ਰਿਗੇਡ ਸੇਵਾ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਐਤਵਾਰ ਤੜਕੇ 4.46 ਵਜੇ ਫ਼ੋਨ 'ਤੇ ਉਪਹਾਰ ਸਿਨੇਮਾਘਰ 'ਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਹਾਦਸੇ ਵਾਲੀ ਜਗ੍ਹਾ 'ਤੇ ਰਵਾਨਾ ਕੀਤੀਆਂ ਗਈਆਂ।

ਗਰਗ ਅਨੁਸਾਰ, ਸਿਨੇਮਾਘਰ 'ਚ ਮੌਜੂਦ ਸੀਟ, ਫਰਨੀਚਰ ਅਤੇ ਕਬਾੜ 'ਚ ਅੱਗ ਲੱਗ ਗਈ ਸੀ, ਜਿਸ 'ਤੇ ਸਵੇਰੇ ਕਰੀਬ 7.20 ਵਜੇ ਕਾਬੂ ਪਾ ਲਿਆ ਗਿਆ। 13 ਜੂਨ 1997 ਨੂੰ ਇਸੇ ਸਿਨੇਮਾਘਰ 'ਚ ਲੱਗੀ ਅੱਗ ਭਿਆਨਕ ਅੱਗ 'ਚ 59 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 100 ਤੋਂ ਵਧ ਲੋਕ ਜ਼ਖਮੀ ਹੋਏ ਸਨ।


author

DIsha

Content Editor

Related News