ਦਿੱਲੀ ਦੀ ਖਾਨ ਮਾਰਕੀਟ ''ਚ ਰੈਸਟੋਰੈਂਟ ''ਚ ਲੱਗੀ ਭਿਆਨਕ ਅੱਗ

Wednesday, Mar 22, 2023 - 01:47 PM (IST)

ਦਿੱਲੀ ਦੀ ਖਾਨ ਮਾਰਕੀਟ ''ਚ ਰੈਸਟੋਰੈਂਟ ''ਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ- ਮੱਧ ਦਿੱਲੀ ਦੀ ਖ਼ਾਨ ਮਾਰਕੀਟ ਇਲਾਕੇ ਵਿਚ ਬੁੱਧਵਾਰ ਨੂੰ ਸਵੇਰੇ ਇਕ ਰੈਸਟੋਰੈਂਟ ਵਿਚ ਅੱਗ ਲੱਗ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਖਾਨ ਮਾਰਕੀਟ ਦੇ 5ਏ ਓ. ਟੀ. ਬੀ. ਰੈਸਟੋਰੈਂਟ 'ਚ ਅੱਗ ਲੱਗਣ ਦੀ ਸੂਚਨਾ ਸਵੇਰੇ 8 ਵਜ ਕੇ 47 ਮਿੰਟ 'ਤੇ ਮਿਲੀ।

ਅਧਿਕਾਰੀਆਂ ਮੁਤਾਬਕ ਅੱਗ ਇਮਾਰਤ ਦੀ ਪਹਿਲੀ ਮੰਜਿਲ ਅਤੇ ਦੂਜੀ ਮੰਜਿਲ 'ਚ ਚਿਮਨੀ ਅਤੇ ਫਾਲਸ ਸੀਲਿੰਗ 'ਚ ਲੱਗੀ ਸੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।


author

Tanu

Content Editor

Related News