ਬਿਨਾਂ ਇਜਾਜ਼ਤ ਪੜ੍ਹਾਈ ਜਾ ਰਹੀ ਸੀ ਉਰਦੂ ! ਪ੍ਰਾਈਵੇਟ ਸਕੂਲ ਖ਼ਿਲਾਫ਼ ਮਾਮਲਾ ਦਰਜ

Tuesday, Jun 30, 2026 - 02:26 PM (IST)

ਬਿਨਾਂ ਇਜਾਜ਼ਤ ਪੜ੍ਹਾਈ ਜਾ ਰਹੀ ਸੀ ਉਰਦੂ ! ਪ੍ਰਾਈਵੇਟ ਸਕੂਲ ਖ਼ਿਲਾਫ਼ ਮਾਮਲਾ ਦਰਜ

ਨੈਸ਼ਨਲ ਡੈਸਕ- ਮਾਪਿਆਂ ਦੇ ਦੋਸ਼ਾਂ ਤੋਂ ਬਾਅਦ ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲੇ ਦੇ ਇਕ ਨਿੱਜੀ ਸਕੂਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮਾਪਿਆਂ ਨੇ ਦੋਸ਼ ਲਾਇਆ ਕਿ ਨਿੱਜੀ ਸਕੂਲ ’ਚ ਇਕ ਹਿੰਦੀ ਅਧਿਆਪਕ ਬਿਨਾਂ ਆਗਿਆ ਉਰਦੂ ਪੜ੍ਹਾ ਰਿਹਾ ਸੀ, ਜਦਕਿ ਇਹ ਵਿਸ਼ਾ ਸਿਲੇਬਸ ਦਾ ਹਿੱਸਾ ਹੀ ਨਹੀਂ ਹੈ।

ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਉਰਦੂ ਤੇ ਨਮਾਜ਼ ਜ਼ਰੂਰੀ ਇਜਾਜ਼ਤ ਤੋਂ ਬਿਨਾਂ ਪੜ੍ਹਾਈ ਜਾ ਰਹੀ ਸੀ। ਇਹ ਘਟਨਾ 27 ਜੂਨ ਨੂੰ ਸਾਹਮਣੇ ਆਈ ਜਿਸ ਪਿੱਛੋਂ ਭਾਜਪਾ ਤੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਕਿਹਾ ਕਿ ਸਕੂਲ ਦੀ ਸ਼ਿਕਾਇਤ ’ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਉਨ੍ਹਾਂ ਸਕੂਲ ਦੇ ਕੰਪਲੈਕਸ ’ਚ ਜਬਰੀ ਦਾਖਲ ਹੋ ਕੇ ਵਿਦਿਆਰਥੀਆਂ ’ਤੇ ਹਮਲਾ ਕੀਤਾ।


author

Harpreet SIngh

Content Editor

Related News