ਸੁਸ਼ਾਂਤ ਕੇਸ 'ਚ CBI ਨੇ ਦਰਜ ਦੀ FIR, ਰਿਆ ਚੱਕਰਵਰਤੀ ਦਾ ਨਾਂ ਵੀ ਸ਼ਾਮਲ

Thursday, Aug 06, 2020 - 10:45 PM (IST)

ਸੁਸ਼ਾਂਤ ਕੇਸ 'ਚ CBI ਨੇ ਦਰਜ ਦੀ FIR, ਰਿਆ ਚੱਕਰਵਰਤੀ ਦਾ ਨਾਂ ਵੀ ਸ਼ਾਮਲ

ਮੁੰਬਈ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਆਤਮ ਹੱਤਿਆ ਮਾਮਲੇ ਦੀ ਜਾਂਚ 'ਚ ਲੱਗੀ ਸੀ.ਬੀ.ਆਈ. ਨੇ FIR ਦਰਜ ਕੀਤੀ ਹੈ। FIR 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਰਿਆ ਚੱਕਰਵਰਤੀ ਅਤੇ ਉਨ੍ਹਾਂ ਦੇ ਭਰਾ ਸ਼ੋਵਿਕ ਚੱਕਰਵਰਤੀ ਦਾ ਵੀ ਨਾਮ ਹੈ। ਸੀ.ਬੀ.ਆਈ. ਨੇ ਆਈ.ਪੀ.ਸੀ. ਦੀ ਧਾਰਾ 306, 341, 342, 420, 406 ਅਤੇ 506 ਦੇ ਤਹਿਤ FIR ਦਰਜ ਕੀਤੀ ਹੈ। ਸੀ.ਬੀ.ਆਈ. ਦੀ FIR 'ਚ ਰਿਆ ਚੱਕਰਵਰਤੀ, ਸ਼ੋਵਿਕ ਚੱਕਰਵਰਤੀ, ਇੰਦਰਜੀਤ ਚੱਕਰਵਰਤੀ, ਸੰਧਿਆ ਚੱਕਰਵਰਤੀ, ਸੈਮੁਅਲ ਮਿਰਾਂਡਾ, ਸ਼ਰੁਤੀ ਮੋਦੀ  ਅਤੇ ਹੋਰਾਂ ਦੇ ਨਾਮ ਹਨ।

ਅਦਾਕਾਰਾ ਰਿਆ ਚੱਕਰਵਰਤੀ 'ਤੇ ਅਪਰਾਧਿਕ ਸਾਜ਼ਿਸ਼, ਸੁਸ਼ਾਂਤ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ ਹਨ। ਦੱਸ ਦਈਏ ਕਿ ਰਿਆ ਚੱਕਰਵਰਤੀ ਖਿਲਾਫ ਸੁਸ਼ਾਂਤ ਸਿੰਘ  ਰਾਜਪੂਤ ਦੇ ਪਿਤਾ ਕੇ.ਕੇ. ਸਿੰਘ ਪਟਨਾ 'ਚ ਇੱਕ FIR ਦਰਜ ਕਰਵਾਈ ਸੀ। ਕੇ.ਕੇ. ਸਿੰਘ  ਨੇ ਰਿਆ 'ਤੇ ਕਈ ਗੰਭੀਰ ਦੋਸ਼ ਲਗਾਏ ਸਨ।


author

Inder Prajapati

Content Editor

Related News