ਜਾਣੋ, ਕੋਰੋਨਾ ਦੇ ਚੱਲਦੇ ਕਿਹੜੇ ਮੁਲਕਾਂ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਲਾਇਆ 'ਬੈਨ'

Saturday, Apr 24, 2021 - 03:05 AM (IST)

ਜਾਣੋ, ਕੋਰੋਨਾ ਦੇ ਚੱਲਦੇ ਕਿਹੜੇ ਮੁਲਕਾਂ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਲਾਇਆ 'ਬੈਨ'

ਵਾਸ਼ਿੰਗਟਨ - ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦੇ ਦੂਜੇ ਮੁਲਕ ਵੀ ਅਲਰਟ ਹੋ ਗਏ ਹਨ। ਭਾਰਤ ਵਿਚ ਪਾਜ਼ੇਟਿਵ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਨਵੇਂ ਵੇਰੀਐਂਟ ਨਾਲ ਇਨਫੈਕਸ਼ਨ ਦਾ ਖਤਰਾ ਵੀ ਵਧਿਆ ਹੈ। ਅਜਿਹੇ ਵਿਚ ਭਾਰਤ ਨਾਲ ਫਲਾਈਟਾਂ 'ਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਪਿਛਲੇ ਸਾਲ ਮਾਰਚ ਵਿਚ ਅੰਤਰਰਾਸ਼ਟਰੀ ਉਡਾਣਾਂ ਰੱਦ ਕਰਨ ਤੋਂ ਬਾਅਦ ਵਿਸ਼ੇਸ਼ ਸਮਝੌਤਿਆਂ ਅਧੀਨ ਟ੍ਰੈਵਲਿੰਗ ਵਿਚ ਢਿੱਲ ਦਿੱਤੀ ਗਈ ਸੀ ਪਰ ਹੁਣ ਇਕ ਵਾਰ ਫਿਰ ਫਲਾਈਟਸ ਬੰਦ ਕਰਨ ਦੀ ਗੱਲ ਨੌਬਤ ਆ ਗਈ ਹੈ। ਕਈ ਮੁਲਕਾਂ ਨੇ ਭਾਰਤ ਤੋਂ ਵਾਲੀਆਂ ਉਡਾਣਾਂ ਨੂੰ ਰੋਕ ਦਿੱਤਾ ਹੈ, ਜਿਨ੍ਹਾਂ ਵਿਚ ਕਈ ਮੁਲਕ ਸ਼ਾਮਲ ਹਨ। ਆਓ ਜਾਣਦੇ ਹਾਂ ਉਹ ਮੁਲਕ ਕਿਹੜੇ-ਕਿਹੜੇ ਹਨ...

1. ਬ੍ਰਿਟੇਨ
ਪਹਿਲਾਂ ਬ੍ਰਿਟੇਨ ਵਿਚ ਫੈਲ ਰਹੇ ਕੋਰੋਨਾ ਵਾਇਰਸ ਵੇਰੀਐਂਟ ਕਾਰਣ ਭਾਰਤ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਾਈ ਅਤੇ ਹੁਣ ਬ੍ਰਿਟੇਨ ਨੇ ਭਾਰਤ ਵਿਚ ਫੈਲ ਰਹੇ ਵੇਰੀਐਂਟ ਕਾਰਣ ਇਥੋਂ ਆਉਣ ਵਾਲੀਆਂ ਫਲਾਈਟਸ ਨੂੰ ਰੋਕ ਦਿੱਤਾ ਹੈ। ਇਥੋਂ ਪਹੁੰਚੇ 7 ਭਾਰਤੀ ਮਿਊਟੈਂਟ ਸਟ੍ਰੇਨ ਲਈ ਪਾਜ਼ੇਟਿਵ ਮਿਲੇ ਸਨ। ਬ੍ਰਿਟੇਨ ਨੇ ਭਾਰਤ ਨੂੰ ਰੈੱਡ ਲਿਸਟ ਵਿਚ ਸ਼ਾਮਲ ਕੀਤਾ ਹੈ ਅਤੇ ਏਅਰ ਇੰਡੀਆ ਨੇ ਬ੍ਰਿਟੇਨ ਤੋਂ ਆਉਣ-ਜਾਣ ਵਾਲੀਆਂ ਫਲਾਈਟਾਂ ਨੂੰ 30 ਅਪ੍ਰੈਲ ਤੱਕ ਰੋਕ ਦਿੱਤਾ ਹੈ।

2. ਦੁਬਈ
ਭਾਰਤੀਆਂ ਜਾਂ ਦੂਜੇ ਮੁਲਕਾਂ ਦੇ ਅਜਿਹੇ ਨਾਗਰਿਕ ਜਿਨ੍ਹਾਂ ਨੇ 14 ਦਿਨ ਦੇ ਅੰਦਰ ਭਾਰਤ ਦੀ ਯਾਤਰਾ ਕੀਤੀ ਹੈ, ਉਨ੍ਹਾਂ ਨੂੰ ਦੁਬਈ ਵਿਚ ਐਂਟਰੀ ਨਹੀਂ ਹੈ। ਐਮੀਰੇਟਸ ਨੇ ਭਾਰਤ ਤੋਂ ਦੁਬਈ ਜਾਣ ਵਾਲੀਆਂ ਫਲਾਈਟਾਂ ਨੂੰ ਰੋਕ ਦਿੱਤਾ ਹੈ। ਉਥੋਂ ਆਉਣ ਵਾਲੀਆਂ ਫਲਾਈਟਾਂ ਨੂੰ ਅਜੇ ਇਜਾਜ਼ਤ ਨਹੀਂ ਹੈ ਅਤੇ ਯੂ. ਏ. ਏ. ਦੇ ਨਾਗਰਿਕਾਂ, ਡਿਪਲੋਮੈਟਿਕ ਪਾਸਪੋਰਟ ਹੋਲਡਰ ਅਤੇ ਅਧਿਕਾਰਕ ਵਫਦ 'ਤੇ ਇਹ ਨਿਯਮ ਲਾਗੂ ਨਹੀਂ ਹੈ।

3. ਹਾਂਗਕਾਂਗ
ਭਾਰਤ ਨੇ ਹਾਂਗਕਾਂਗ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਮਾਤਰਮ ਮਿਸ਼ਨ ਅਧੀਨ ਉਡਾਣਾਂ ਚਲਾਈਆਂ ਸਨ ਪਰ ਫਿਲਹਾਲ 3 ਮਈ ਤੱਕ ਸਾਰੀਆਂ ਫਲਾਈਟਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸੇ ਮਹੀਨੇ ਵਿਸਤਾਰਾ ਦੀਆਂ 2 ਫਲਾਟੀਆਂ ਦੇ ਪਹੁੰਚਣ ਤੋਂ ਬਾਅਦ 50 ਭਾਰਤੀਆਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ।

4. ਨਿਊਜ਼ੀਲੈਂਡ
ਨਿਊਜ਼ੀਲੈਂਡ ਨੇ 11 ਅਪ੍ਰੈਲ ਤੋਂ ਲੈ ਕੇ 28 ਅਪ੍ਰੈਲ ਤੱਕ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ 'ਤੇ ਬੈਨ ਲਾ ਰੱਖਿਆ ਹੈ।

5. ਪਾਕਿਸਤਾਨ
ਪਾਕਿਸਤਾਨ ਨੇ 2 ਹਫਤਿਆਂ ਲਈ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ 'ਤੇ ਰੋਕ ਲਾ ਦਿੱਤੀ ਹੈ।

6. ਅਮਰੀਕਾ
ਅਮਰੀਕਾ ਨੇ ਆਪਣੇ ਮੁਲਕ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਸਿਰਫ ਬੇਹੱਦ ਜ਼ਰੂਰੀ ਹੋਣ 'ਤੇ ਭਾਰਤ ਜਾਣ, ਪਹਿਲਾਂ ਵੈਕਸੀਨੇਸ਼ਨ ਪੂਰਾ ਕਰਾਉਣ, ਸੋਸ਼ਲ ਡਿਸਟੈਂਸਿੰਗ ਜਿਹੇ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ।

7. ਇਜ਼ਰਾਇਲ
ਇਜ਼ਰਾਇਲ ਨੇ ਵੀ ਵੀਰਵਾਰ ਐਡਵਾਇਜ਼ਰੀ ਜਾਰੀ ਕਰ ਲੋਕਾਂ ਤੋਂ ਭਾਰਤ ਆਉਣ ਤੋਂ ਬਚਣ ਨੂੰ ਕਿਹਾ ਹੈ। ਇਥੇ ਵੈਕਸੀਨੇਟ ਹੋ ਚੁੱਕੇ ਲੋਕਾਂ ਨੂੰ ਵੀ ਇਹ ਸਲਾਹ ਦਿੱਤੀ ਗਈ ਹੈ। ਭਾਰਤ ਤੋਂ ਇਲਾਵਾ ਯੂਕ੍ਰੇਨ, ਇਥੋਪੀਆ, ਬ੍ਰਾਜ਼ੀਲ, ਦੱਖਣੀ ਅਫਰੀਕਾ, ਮੈਕਸੀਕੋ ਅਤੇ ਤੁਰਕੀ ਵੀ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।

8. ਸਿੰਗਾਪੁਰ
ਸਿੰਗਾਪੁਰ ਨੇ ਮੰਗਲਵਾਰ ਤੋਂ ਭਾਰਤ ਆਉਣ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਭਾਰਤ ਤੋਂ ਆਉਣ ਵਾਲੇ ਲੋਕਾਂ ਨੂੰ ਪਹਿਲੇ 14 ਦਿਨ ਲਈ ਸਪੈਲਸ਼ਲ ਫਸਿਲਿਟੀ ਅਤੇ ਫਿਰ 7 ਦਿਨ ਘਰ ਵਿਚ ਆਈਸੋਲੇਟ ਹੋਣਾ ਹੋਵੇਗਾ।


author

Khushdeep Jassi

Content Editor

Related News