ਜਾਣੋਂ ਸ਼ਤਰੁਘ‍ਨ ਸਿਨਹਾ ਦੇ ਬੇਟੇ ਦਾ ਹਾਲ, ਜਿੱਤ ਮਿਲੀ ਜਾਂ ਹਾਰ?

Tuesday, Nov 10, 2020 - 08:40 PM (IST)

ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ 'ਚ ਆਪਣੀ ਕਿਸਮਤ ਆਜਮਾ ਰਹੇ ਲਵ ਸਿਨਹਾ ਇਸ ਚੋਣ 'ਚ ਹੁਣ ਤੱਕ ਪਿੱਛੇ ਚੱਲ ਰਹੇ ਹਨ। ਉਨ੍ਹਾਂ ਦੇ ਸਾਹਮਣੇ ਦਿ ਪ‍ਲੂਰਲ‍ਸ ਪਾਰਟੀ ਦੀ ਪ੍ਰਧਾਨ ਅਤੇ ਬਿਹਾਰ ਦੀ ਸੀ.ਐੱਮ. ਅਹੁਗੇ ਦੀ ਉਮੀਦਵਾਰ ਪੁਸ਼ਪਮ ਪ੍ਰਿਆ ਚੌਧਰੀ ਦੀ ਚੁਣੌਤੀ ਸੀ, ਤਾਂ ਬੀਜੇਪੀ ਦੇ ਨਿਤਿਨ ਨਬੀਨ ਤੀਜੀ ਵਾਰ ਇਸ ਸੀਟ ਤੋਂ ਚੋਣ ਮੈਦਾਨ 'ਚ ਹਨ। ਉਹ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਤੀਜੀ ਵਾਰ ਵਿਧਾਇਕ ਬਨਣ ਦੀ ਰਾਹ 'ਤੇ ਹੈ।
ਇਹ ਵੀ ਪੜ੍ਹੋ: ਬਿਹਾਰ ਚੋਣਾਂ ਦੀ ਗਿਣਤੀ ਵਿਚਾਲੇ ਨੀਤੀਸ਼ ਕੁਮਾਰ ਨੂੰ ਮਿਲਣ ਪੁੱਜੇ ਸੁਸ਼ੀਲ ਮੋਦੀ ਅਤੇ ਭੂਪੇਂਦਰ ਯਾਦਵ

ਲਵ ਸਿਨਹਾ ਦਾ ਕੀ ਹੋਇਆ?
ਮੌਜੂਦਾ ਸਮੇਂ 'ਚ ਸ਼ਤਰੁਘਨ ਸਿਨਹਾ ਦੇ ਬੇਟੇ ਲਵ ਸਿਨਹਾ ਬਾਂਕੀਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਟਿਕਟ 'ਤੇ ਚੋਣ ਮੈਦਾਨ 'ਚ ਹਨ। ਖ਼ਬਰ ਲਿਖੇ ਜਾਣ ਤੱਕ ਲਵ ਸਿਨਹਾ 18744 ਵੋਟਾਂ ਤੋਂ ਪਿੱਛੇ ਚੱਲ ਰਹੇ ਹਨ।

ਨਿਤਿਨ ਨਬੀਨ ਕੌਣ ਹਨ?
ਬੀਜੇਪੀ ਦੇ ਨਿਤਿਨ ਨਬੀਨ ਬੀਜੇਪੀ ਯੂਵਾ ਮੋਰਚੇ ਦੇ ਬਿਹਾਰ ਸੂਬੇ ਦੇ ਪ੍ਰਧਾਨ ਹਨ। ਦੋ ਵਾਰ ਵਿਧਾਨ ਸਭਾ ਚੋਣਾਂ 'ਚ ਜਿੱਤ ਦਰਜ ਕਰ ਚੁੱਕੇ ਹਨ ਅਤੇ ਤੀਜੀ ਵਾਰ ਫਿਰ ਚੋਣ ਮੈਦਾਨ 'ਚ ਹਨ ਅਤੇ ਇਸ ਵਾਰ ਵੀ ਵੱਡੀ ਜਿੱਤ ਵੱਲ ਅੱਗੇ ਵੱਧ ਰਹੇ ਹਨ।
ਇਹ ਵੀ ਪੜ੍ਹੋ: ਹਿਮਾਚਲ 'ਚ ਫਿਰ ਬੰਦ ਹੋਏ ਸਕੂਲ-ਕਾਲਜ, 2 ਨਵੰਬਰ ਤੋਂ ਸ਼ੁਰੂ ਹੋਈਆਂ ਸਨ ਕਲਾਸਾਂ

ਬਾਂਕੀਪੁਰ ਵਿਧਾਨ ਸਭਾ ਸੀਟ ਦਾ ਇਤਿਹਾਸ
ਬਾਂਕੀਪੁਰ ਵਿਧਾਨ ਸਭਾ ਸੀਟ 2008 'ਚ ਹੱਦਬੰਦੀ ਤੋਂ ਬਾਅਦ ਹੋਂਦ 'ਚ ਆਈ। ਇਸ ਸੀਟ 'ਤੇ ਪਹਿਲੀ ਵਾਰ 2010 'ਚ ਚੋਣਾਂ ਹੋਈਆਂ ਅਤੇ ਉਦੋਂ ਤੋਂ ਹੀ ਨਿਤਿਨ ਨਬੀਨ ਇੱਥੇ ਦੇ ਵਿਧਾਇਕ ਹਨ।


Inder Prajapati

Content Editor

Related News