‘ਇਕ ਦੇਸ਼ ਇਕ ਚੋਣ’ ਦੇ ਵਿੱਤੀ ਪ੍ਰਭਾਵ ਦਾ ਮੁਲਾਂਕਣ ਕਰੇਗਾ ICAI
Sunday, May 04, 2025 - 06:57 PM (IST)

ਨਵੀਂ ਦਿੱਲੀ (ਭਾਸ਼ਾ) - ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈ. ਸੀ. ਏ. ਆਈ.) ਪ੍ਰਸਤਾਵਿਤ ‘ਇਕ ਦੇਸ਼ ਇਕ ਚੋਣ’ ਸੁਧਾਰ ਦੇ ਵਿੱਤੀ ਪਹਿਲੂਆਂ ਦਾ ਮੁਲਾਂਕਣ ਕਰੇਗਾ। ਇਸ ਨਾਲ ਸਬੰਧਤ ਬਿੱਲ ਦੀ ਜਾਂਚ ਕਰਨ ਵਾਲੀ ਸੰਸਦੀ ਕਮੇਟੀ ਨੂੰ ਇਸ ਦੇ ਵਿੱਤੀ ਪ੍ਰਭਾਵ ਬਾਰੇ ਸਮਝ ਬਣਾਉਣ ’ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਧੜੰਮ ਡਿੱਗਾ ਸੋਨਾ! 7,000 ਰੁਪਏ ਹੋ ਗਿਆ ਸਸਤਾ
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਵਾਲੀ ਇਕ ਉੱਚ ਪੱਧਰੀ ਕਮੇਟੀ ਨੇ ਮਾਰਚ, 2024 ’ਚ ਆਪਣੀ ਰਿਪੋਰਟ ਪੇਸ਼ ਕੀਤੀ ਸੀ, ਜਿਸ ’ਚ ਲੋਕਸਭਾ, ਵਿਧਾਨਸਭਾ ਅਤੇ ਸਥਾਨਕ ਬਾਡੀਜ਼ ਦੀ ਚੋਣ ਇਕੱਠੀ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਬਾਅਦ ਸਰਕਾਰ ਨੇ ਪਿਛਲੇ ਸਾਲ ਦਸੰਬਰ ’ਚ ਸੰਸਦੀ ਅਤੇ ਵਿਧਾਨਸਭਾ ਚੋਣ ਇਕੱਠੀ ਕਰਵਾਉਣ ਨੂੰ ਕਾਨੂੰਨੀ ਢਾਂਚਾ ਪ੍ਰਦਾਨ ਕਰਨ ਲਈ ਲੋਕਸਭਾ ’ਚ 2 ਬਿੱਲ ਪੇਸ਼ ਕੀਤੇ। ਭਾਜਪਾ ਮੈਂਬਰ ਪੀ. ਪੀ. ਚੌਧਰੀ ਦੀ ਪ੍ਰਧਾਨਗੀ ਵਾਲੀ 39 ਮੈਂਬਰੀ ਸੰਯੁਕਤ ਸੰਸਦੀ ਕਮੇਟੀ ਹੁਣ ਬਿੱਲਾਂ ਦੇ ਮਸੌਦੇ ਦੀ ਜਾਂਚ ਕਰ ਰਹੀ ਹੈ, ਜੋ ਕੋਵਿੰਦ ਪੈਨਲ ਦੀਆਂ ਸਿਫਾਰਿਸ਼ਾਂ ’ਤੇ ਆਧਾਰਿਤ ਹੈ।
ਇਹ ਵੀ ਪੜ੍ਹੋ : PNB-Bandhan Bank ਨੇ FD ਦੀਆਂ ਵਿਆਜ ਦਰਾਂ 'ਚ ਕੀਤਾ ਬਦਲਾਅ, ਜਾਣੋ ਨਵੀਆਂ ਦਰਾਂ
ਚਾਰਟਰਡ ਅਕਾਊਂਟੈਂਟ ਦੀ ਟਾਪ ਬਾਡੀ ਆਈ. ਸੀ. ਏ. ਆਈ. ਦੇ ਪ੍ਰਧਾਨ ਚਰਣਜੋਤ ਸਿੰਘ ਨੰਦਾ ਨੇ ਦੱਸਿਆ ਕਿ ਸੰਸਥਾਨ ‘ਇਕ ਦੇਸ਼ ਇਕ ਚੋਣ’ ਸੁਧਾਰ ਦੇ ਵੱਖ-ਵੱਖ ਵਿੱਤੀ ਪਹਿਲੂਆਂ ਦਾ ਮੁਲਾਂਕਣ ਕਰੇਗਾ। ਮੁਲਾਂਕਣ ਦੀ ਰਿਪੋਰਟ ਸੰਸਦੀ ਕਮੇਟੀ ਨੂੰ ਸੌਂਪੀ ਜਾਵੇਗੀ। ਲੱਗਭੱਗ 4.50 ਲੱਖ ਮੈਂਬਰਾਂ ਵਾਲਾ ਇਹ ਸੰਸਥਾਨ ਇਕ ਪ੍ਰਮੁੱਖ ਬਾਡੀ ਹੈ, ਜੋ ਵੱਖ-ਵੱਖ ਵਿੱਤੀ ਬਿੱਲਾਂ ਅਤੇ ਸਰਕਾਰ ਦੀਆਂ ਟੈਕਸ ਕੁਲੈਕਸ਼ਨ ਕੋਸ਼ਿਸ਼ਾਂ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨ ’ਚ ਮਦਦ ਕਰਦਾ ਹੈ । ਕੋਵਿੰਦ ਪੈਨਲ ਅਨੁਸਾਰ, ਇਕੱਠੇ ਚੋਣ ਕਰਵਾਉਣ ਨਾਲ ਚੁਣਾਵੀ ਪ੍ਰਕਿਰਿਆ ਅਤੇ ਪੂਰਨ ਸ਼ਾਸਨ ’ਚ ਮੌਲਕ ਬਦਲਾਅ ਆਵੇਗਾ ਅਤੇ ਨਾਲ ਹੀ ਸੀਮਿਤ ਸੰਸਾਧਨਾਂ ਦੀ ਜ਼ਿਆਦਾ ਵਰਤੋਂ ਹੋਵੇਗੀ ਅਤੇ ਵੋਟਰ ਵੱਡੀ ਗਿਣਤੀ ’ਚ ਚੁਣਾਵੀ ਪ੍ਰਕਿਰਿਆ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਹੋਣਗੇ।
ਇਹ ਵੀ ਪੜ੍ਹੋ : ਬੈਂਕ ਖਾਤੇ 'ਚ ਨਹੀਂ ਰੱਖੇ 500 ਰੁਪਏ ਤਾਂ ਹੋਵੇਗਾ 4 ਲੱਖ ਦਾ ਨੁਕਸਾਨ, 31 ਮਈ ਹੈ ਆਖਰੀ ਤਾਰੀਖ
ਇਹ ਵੀ ਪੜ੍ਹੋ : RBI ਦੀ ICICI, BOB ਸਮੇਤ ਕਈ ਹੋਰਾਂ 'ਤੇ ਸਖ਼ਤ ਕਾਰਵਾਈ, ਲਗਾਇਆ ਭਾਰੀ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8