ਕੁੱਲ 86.93 ਲੱਖ ਵੋਟਰਾਂ ਨਾਲ ਜੰਮੂ ਕਸ਼ਮੀਰ ਦੀ ਅੰਤਿਮ ਵੋਟਰ ਸੂਚੀ ਕੀਤੀ ਗਈ ਪ੍ਰਕਾਸ਼ਿਤ

Tuesday, Jan 23, 2024 - 11:35 AM (IST)

ਕੁੱਲ 86.93 ਲੱਖ ਵੋਟਰਾਂ ਨਾਲ ਜੰਮੂ ਕਸ਼ਮੀਰ ਦੀ ਅੰਤਿਮ ਵੋਟਰ ਸੂਚੀ ਕੀਤੀ ਗਈ ਪ੍ਰਕਾਸ਼ਿਤ

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਹੋ ਗਈ ਹੈ ਜਿਸ ਵਿਚ 2.31 ਲੱਖ ਤੋਂ ਵੱਧ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜੰਮੂ-ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪਾਂਡੁਰੰਗ ਕੇ. ਪੋਲ 'ਚ ਸੋਮਵਾਰ ਨੂੰ ਕਿਹਾ ਗਿਆ ਹੈ ਕਿ ਅੰਤਿਮ ਵੋਟਰ ਸੂਚੀ 'ਚ ਕੁੱਲ 86.93 ਲੱਖ ਵੋਟਰ ਹਨ, ਜਿਨ੍ਹਾਂ 'ਚੋਂ 44.34 ਲੱਖ ਪੁਰਸ਼, 42.58 ਲੱਖ ਔਰਤਾਂ ਹਨ। ਵੋਟਰ ਸੂਚੀ ਜਾਰੀ ਹੋਣ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਵੱਖ-ਵੱਖ ਚੋਣਾਂ ਕਰਵਾਉਣ ਦਾ ਰਾਹ ਪੱਕਾ ਹੋ ਗਿਆ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ,"ਆਖਰੀ ਵੋਟਰ ਸੂਚੀ ਅੱਜ ਸਾਰੇ ਪੋਲਿੰਗ ਸਟੇਸ਼ਨਾਂ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ, ਜ਼ਿਲ੍ਹਾ ਚੋਣ ਅਫ਼ਸਰਾਂ ਦੇ ਦਫ਼ਤਰਾਂ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ 2.31 ਲੱਖ ਨਵੇਂ ਵੋਟਰਾਂ ਨੂੰ ਸ਼ਾਮਲ ਕਰਦੇ ਹੋਏ ਸੀ.ਈ.ਓ. ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਗਈ ਹੈ।" ਸੀ.ਈ.ਓ. ਅਨੁਸਾਰ ਇਸ ਪ੍ਰਕਿਰਿਆ ਦੌਰਾਨ, 1.45 ਲੱਖ ਵੋਟਰਾਂ ਦੇ ਵੇਰਵਿਆਂ ਵਿਚ ਸੁਧਾਰ ਤੋਂ ਇਲਾਵਾ ਮੌਤ, ਤਬਾਦਲੇ ਜਾਂ ਹੋਰ ਕਾਰਨਾਂ ਕਰਕੇ 86,000 ਨਾਵਾਂ ਨੂੰ ਹਟਾਇਆ ਗਿਆ ਹੈ।

ਇਹ ਵੀ ਪੜ੍ਹੋ : ਜੀਵਨ ਨੂੰ ਖ਼ਤਰਾ : ਕਸ਼ਮੀਰ ’ਚ ਨਹੀਂ ਹੋਈ ਬਰਫ਼ਬਾਰੀ, ਪਾਣੀ ਲਈ ਤਰਸਣਗੇ ਲੋਕ

ਬੁਲਾਰੇ ਨੇ ਕਿਹਾ,''ਹੁਣ ਤੱਕ 86.93 ਲੱਖ ਵੋਟਰ ਹਨ, ਜਿਨ੍ਹਾਂ 'ਚੋਂ 44.35 ਲੱਖ ਪੁਰਸ਼ ਅਤੇ 42.58 ਲੱਖ ਮਹਿਲਾ ਵਟਰ ਸ਼ਾਮਲ ਹਨ। ਵੋਟਰ ਜਨਸੰਖਿਆ ਅਨੁਪਾਤ 0.59 ਤੋਂ ਵੱਧ ਕੇ 0.60 ਹੋ ਗਿਆ ਹੈ ਅਤੇ ਲਿੰਗ ਅਨੁਪਾਤ 924 ਤੋਂ ਵੱਧ ਕੇ 954 ਹੋ ਗਿਆ ਹੈ।'' ਭਾਰਤ ਚੋਣ ਕਮਿਸ਼ਨ (ਈ.ਸੀ.ਆਈ.) ਦੀਆਂ ਵਿਸਤ੍ਰਿਤ ਹਦਾਇਤਾਂ ਅਨੁਸਾਰ ਪ੍ਰਕਿਰਿਆ ਦੌਰਾਨ ਸਿਆਸੀ ਦਲਾਂ ਨਾਲ ਸਲਾਹ ਤੋਂ ਬਾਅਦ 259 ਨਵੇਂ ਵੋਟਿੰਗ ਕੇਂਦਰ ਬਣਾਏ ਗਏ। ਦੂਜੇ ਪੜਾਅ ਦੀ ਗਤੀਵਿਧੀ 17 ਅਕਤੂਬਰ 2023 ਨੂੰ ਵੋਟਰ ਸੂਚੀ ਦੇ ਫਾਰਮੇਟ ਦੇ ਪ੍ਰਕਾਸ਼ਨ ਨਾਲ ਸ਼ੁਰੂ ਕੀਤੀ ਗਈ ਸ। ਮਾਨਤਾ ਪ੍ਰਾਪਤ ਰਾਜ ਅਤੇ ਰਾਸ਼ਟਰੀ ਦਲਾਂ ਸਮੇਤ ਹਿੱਤਧਾਰਕਾਂ ਨੂੰ ਸ਼ਾਮਲ ਕਰਨ ਲਈ ਜ਼ਿਲ੍ਹਾ ਚੋਣ ਅਧਿਕਾਰੀਆਂ (ਡੀ.ਈ.ਓ.) ਨੇ ਉਨ੍ਹਾਂ ਨਾਲ ਬੈਠਕਾਂ ਕੀਤੀਆਂ, ਉਨ੍ਹਾਂ ਨੂੰ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਤੋਂ ਬੂਥ ਪੱਧਰ ਦੇ ਏਜੰਟਾਂ ਦੀ ਨਿਯੁਕਤੀ ਕਰ ਕੇ ਪ੍ਰਕਿਰਿਆ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਕਿ ਉਹ ਯੋਗ ਵੋਟਰਾਂ ਦੇ ਨਾਂ ਜੋੜਨ, ਹਟਾਉਣ, ਸੁਧਾਰਨ 'ਚ ਬੂਥ ਪੱਧਰ ਦੇ ਅਧਿਕਾਰੀਆਂ ਦੀ ਮਦਦ ਕਰ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News