ਦਿੱਲੀ ਨਗਰ ਨਿਗਮ ਹਾਊਸ ਦੀ ਬੈਠਕ 'ਚ ਭਾਜਪਾ ਤੇ ‘ਆਪ’ ਦੇ ਕੌਂਸਲਰਾਂ ਦਰਮਿਆਨ ਚਲੇ ਘਸੁੰਨ-ਮੁੱਕੇ

Thursday, Mar 31, 2022 - 12:05 PM (IST)

ਦਿੱਲੀ ਨਗਰ ਨਿਗਮ ਹਾਊਸ ਦੀ ਬੈਠਕ 'ਚ ਭਾਜਪਾ ਤੇ ‘ਆਪ’ ਦੇ ਕੌਂਸਲਰਾਂ ਦਰਮਿਆਨ ਚਲੇ ਘਸੁੰਨ-ਮੁੱਕੇ

ਨਵੀਂ ਦਿੱਲੀ– ਪੂਰਬੀ ਦਿੱਲੀ ਨਗਰ ਨਿਗਮ ’ਚ ਬੁੱਧਵਾਰ ਹਾਊਸ ਦੀ ਸ਼ਾਨ ਉਸ ਸਮੇਂ ਤਾਰ-ਤਾਰ ਹੋ ਗਈ ਜਦੋਂ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਦਰਮਿਆਨ ਹੱਥੋਪਾਈ ਤੱਕ ਦੀ ਨੌਬਤ ਆ ਗਈ ਅਤੇ ਇਕ-ਦੂਜੇ ਨੂੰ ਘਸੰਨ ਮਾਰੇ ਗਏ। ਕੁੱਟਮਾਰ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਹਾਊਸ ਦੇ ਨੇਤਾ ਸਤਪਾਲ ਸਿੰਘ ਅਤੇ ਸਥਾਈ ਕਮੇਟੀ ਦੇ ਚੇਅਰਮੈਨ ਵੀ. ਐੱਸ. ਪਵਾਰ ਨੂੰ ਵੀ ਕੁੱਟਿਆ। ਸੱਤਾ ਧਿਰ ਦੇ ਕੌਂਸਲਰਾਂ ਨੇ ਵਿਰੋਧੀ ਧਿਰ ਦੇ ਆਗੂ ਮਨੋਜ ਤਿਆਗੀ ਅਤੇ ਹੋਰਨਾਂ ਕੌਂਸਲਰਾਂ ਨੂੰ ਕੁੱਟਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਇਕ ਕੌਂਸਲਰ ਦੇ ਕਪੜੇ ਪਾੜ ਦਿੱਤੇ ਗਏ।

ਇਹ ਵੀ ਪੜ੍ਹੋ– ਸੁਪਰੀਮ ਕੋਰਟ ਦਾ ਹੁਕਮ: ਨੀਟ-ਪੀ. ਜੀ. ਕਾਊਂਸਲਿੰਗ ’ਚ ਪਹਿਲਾਂ ਵਾਲੀ ਸਥਿਤੀ ਬਣਾਈ ਰੱਖੋ

 

ਇਹ ਵੀ ਪੜ੍ਹੋ– ਐਪਲ ਦਾ ਵੱਡਾ ਫੈਸਲਾ, ਕੰਪਨੀ ਦੇ ਸਰਵਿਸ ਸੈਂਟਰ ’ਤੇ ਰਿਪੇਅਰ ਨਹੀਂ ਹੋਣਗੇ ਇਹ ਆਈਫੋਨ

ਹਾਊਸ ’ਚ ਵਾਪਰੇ ਇਸ ਬੇਮਿਸਾਲ ਹੰਗਾਮੇ ਨੂੰ ਵੇਖ ਕੇ ਮੇਅਰ ਸ਼ਾਮ ਸੁੰਦਰ ਅਗਰਵਾਲ ਦੇ ਹੁਕਮ ’ਤੇ ਸੁਰੱਖਿਆ ਮੁਲਾਜ਼ਮਾਂ ਨੇ ਵਿਰੋਧੀ ਧਿਰ ਦੇ ਆਗੂ ਨੂੰ ਹਾਊਸ ’ਚੋਂ ਬਾਹਰ ਕੱਢ ਦਿੱਤਾ। ਹਾਊਸ ਦੀ ਬੈਠਕ ਸ਼ੁਰੂ ਹੋਣ ’ਤੇ ਹਾਊਸ ਦੇ ਨੇਤਾ ਸਤਪਾਲ ਸਿੰਘ ਨੇ ਮਹਾਨਗਰ ਦੇ ਕੌਂਸਲਰ ਰਹੇ ਈਸ਼ਵਰ ਦਾਸ ਮਹਾਜਨ ਦੇ ਸ਼ੋਕ ਪ੍ਰਸਤਾਵ ਨੂੰ ਪੜ੍ਹਿਆ। ਉਸ ਦੇ ਤੁਰੰਤ ਪਿਛੋਂ ਵਿਰੋਧੀ ਧਿਰ ਦੇ ਨੇਤਾ ਮਨੋਜ ਤਿਆਗੀ ਨੇ ਭਾਜਪਾ ਦੇ ਸੂਬਾਈ ਪ੍ਰਧਾਨ ਆਦੇਸ਼ ਗੁਪਤਾ ਕੋਲੋਂ ਮੁਆਫੀ ਮੰਗਣ ਦਾ ਨਿੰਦਾ ਪ੍ਰਸਤਾਵ ਪੜ੍ਹਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੀ ਹਾਊਸ ’ਚ ਹੰਗਾਮਾ ਸ਼ੁਰੂ ਹੋ ਗਿਆ। ਇਕ ਮੈਂਬਰ ਪ੍ਰਵੇਸ਼ ਸ਼ਰਮਾ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ਅਤੇ ਹਿੰਦੂਆਂ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਪਸ਼ਬਦ ਕਹੇ ਹਨ। ਸਾਬਕਾ ਮੇਅਰ ਨੀਮਾ ਭਗਤ ਅਤੇ ਇਕ ਹੋਰ ਕੌਂਸਲਰ ਹਿਮਾਂਸ਼ੀ ਪਾਂਡੇ ਨੇ ਕਿਹਾ ਕਿ ਕੇਜਰੀਵਾਲ ਨੇ ਕਸ਼ਮੀਰੀ ਪੰਡਤਾਂ ਦਾ ਮਜ਼ਾਕ ਉਡਾਇਆ ਹੈ।

ਇਹ ਵੀ ਪੜ੍ਹੋ– ਬੜੇ ਕੰਮ ਦਾ ਹੈ ਫੇਸਬੁੱਕ ਦਾ ਸੀਕ੍ਰੇਟ ਫੀਚਰ, ਕੋਈ ਨਹੀਂ ਪੜ੍ਹ ਸਕੇਗਾ ਤੁਹਾਡੀ ਚੈਟ


author

Rakesh

Content Editor

Related News