ਦਿੱਲੀ-ਐੱਨ.ਸੀ.ਆਰ 'ਚ ਅੱਤ ਦੀ ਗਰਮੀ, ਅਲਰਟ ਜਾਰੀ

05/26/2020 12:07:10 PM

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ-ਐੱਨ.ਸੀ.ਆਰ 'ਚ ਅੱਜ ਭਾਵ ਮੰਗਲਵਾਰ ਸਵੇਰ ਤੋਂ ਹੀ ਗਰਮੀ ਦਾ ਕਹਿਰ ਦੇਖਿਆ ਗਿਆ। ਇਸ ਤੋਂ ਇਲਾਵਾ ਦਿੱਲੀ 'ਚ ਵੀ ਲੂ ਦਾ ਪ੍ਰਕੋਪ ਵੀ ਜਾਰੀ ਹੈ। ਮੌਸਮ ਵਿਭਾਗ ਨੇ ਅੱਜ ਦਿੱਲੀ ਦੇ ਕੁਝ ਹਿੱਸਿਆਂ 'ਚ ਓਰੇਂਜ ਅਲਰਟ ਜਾਰੀ ਕੀਤਾ ਹੈ। ਦਿੱਲੀ 'ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ ਹੈ ਅਤੇ ਇੱਥੇ ਸਵੇਰ ਦੀ ਸੈਰ 'ਤੇ ਨਿਕਲੇ ਲੋਕ ਗਰਮੀ ਤੋਂ ਪਰੇਸ਼ਾਨ ਦੇਖੇ ਗਏ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਤਾਪਮਾਨ 46 ਜਾਂ 47 ਡਿਗਰੀ ਤੱਕ ਪਹੁੰਚ ਸਕਦਾ ਹੈ। 

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਉੱਤਰ ਭਾਰਤ 'ਚ ਗਰਮੀ ਨੂੰ ਦੇਖਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਹੈ, ਜਿੱਥੇ ਲੂ ਦਾ ਪ੍ਰਕੋਪ ਵੀ ਆਪਣੇ ਸਿਖਰ 'ਤੇ ਹੋ ਸਕਦਾ ਹੈ। ਆਈ.ਐੱਮ.ਡੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਉੱਤਰ ਭਾਰਤ ਦੇ ਕਈ ਹਿੱਸਿਆਂ 'ਚ 29-30 ਮਈ ਨੂੰ ਧੂੜ ਭਰੀ ਹਨ੍ਹੇਰੀ ਚੱਲਣ ਅਤੇ ਗਰਜ-ਚਮਕ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ, ਜਿਸ ਤੋਂ ਲੂ ਦੇ ਪ੍ਰਕੋਪ ਤੋ ਰਾਹਤ ਮਿਲ ਸਕਦੀ ਹੈ।

ਇਸ ਤੋਂ ਇਲਾਵਾ ਰਾਜਸਥਾਨ ਦੇ ਚੁਰੂ 'ਚ ਤਾਪਮਾਨ 47.5 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ। ਸੋਮਵਾਰ ਨੂੰ ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ 45 ਤੋਂ 47 ਡਿਗਰੀ ਦੇ ਵਿਚਾਲੇ ਰਿਹਾ ਹੈ ਜਦਕਿ ਪੰਜਾਬ ਅਤੇ ਹਰਿਆਣਾ 'ਚ ਵੀ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਸਹਿਣਾ ਪੈਣਾ ਰਿਹਾ ਹੈ। ਹਰਿਆਣਾ ਦੇ ਨਰਨੌਲ 'ਚ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਉੱਤਰ ਪ੍ਰਦੇਸ਼ 'ਚ ਪ੍ਰਯਾਗਰਾਜ 46.3 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਗਰਮ ਸਥਾਨ ਰਿਹਾ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਲੋਕਾਂ ਨੂੰ ਘਰ 'ਚ ਰਹਿਣ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਦੀ ਅਪੀਲ ਕੀਤੀ ਹੈ।ਮੌਸਮ ਵਿਭਾਗ ਦੇ ਜੈਪੁਰ ਕੇਂਦਰ ਨੇ ਦੱਸਿਆ ਹੈ ਕਿ ਜੋਧਪੁਰ, ਬੀਕਾਨੇਰ, ਜੈਪੁਰ, ਅਜਮੇਰ , ਭਰਤਪੁਰ ਅਤੇ ਕੋਟਾ ਸੰਭਾਗ ਦੇ ਕੁਝ ਖੇਤਰਾਂ 'ਚ ਲੂ ਦਾ ਕਹਿਰ ਹੋਰ ਵੱਧ ਸਕਦਾ ਹੈ। 

ਆਈ. ਐੱਮ. ਡੀ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ ਤਾਜ਼ਾ ਪੱਛਮੀ ਗੜਬੜੀ ਅਤੇ ਹੇਠਲੇ ਪੱਧਰ 'ਤੇ ਪੂਰਬੀ ਹਵਾਵਾਂ ਦੇ ਚੱਲਣ ਨਾਲ 28 ਮਈ ਨੂੰ ਤੇਜ਼ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। 

PunjabKesari

ਦਿੱਲੀ ਦੀ ਆਬੋ-ਹਵਾ 'ਚ ਸੁਧਾਰ-
ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪੂਰੇ ਦੇਸ਼ 'ਚ ਜਾਰੀ ਲਾਕਡਾਊਨ ਨਾਲ ਕਈ ਥਾਵਾਂ 'ਤੇ ਪ੍ਰਦੂਸ਼ਣ ਦਾ ਪੱਧਰ ਘੱਠ ਹੋਇਆ ਹੈ ਹਾਲਾਂਕਿ ਦਿੱਲੀ ਦੀ ਆਬੋਹਵਾ 'ਚ ਖਾਸ ਫਰਕ ਨਹੀਂ ਆਇਆ ਹੈ ਪਰ ਪਹਿਲਾਂ ਤੋਂ ਹੀ ਸਥਿਤੀ 'ਚ ਸੁਧਾਰ ਦਿੱਲੀ ਪੀ.ਐੱਮ ਪੱਧਰ 2.5 ਰਿਕਾਰਡ ਕੀਤਾ ਗਿਆ ਹੈ, ਜੋ ਕਿ ਸੰਤੋਖਜਨਕ ਸਥਿਤੀ 'ਚ ਆਉਂਦਾ ਹੈ। ਦੱਸ ਦੇਈਏ ਕਿ ਦਿੱਲੀ 'ਚ ਪ੍ਰਦੂਸ਼ਣ ਖਤਰਨਾਕ ਸਥਿਤੀ 'ਚ ਪਹੁੰਚ ਚੁੱਕਿਆਂ ਸੀ। ਅਜਿਹੇ 'ਚ ਲਾਕਡਾਊਨ ਨੇ ਇੱਥੇ ਸੰਜੀਵਨੀ ਦਾ ਕੰਮ ਕੀਤਾ ਹੈ। 


Iqbalkaur

Content Editor

Related News