ਉਬਰ ਕੈਬ 'ਚ ਮਹਿਲਾ ਪੱਤਰਕਾਰ ਨਾਲ ਕੁੱਟਮਾਰ

06/26/2018 5:32:17 PM

ਮੁੰਬਈ— ਮੋਬਾਇਲ ਐਪ ਟੈਕਸੀ ਐਗਰੀਗੇਟਰ ਕੰਪਨੀਆਂ ਨਾਲ ਜੁੜੇ ਕੈਬ 'ਚ ਅਪਮਾਨਜਨਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ 'ਚ ਓਲਾ ਦੇ ਧਾਰਮਿਕ ਭੇਦਭਾਵ ਤੋਂ ਬਾਅਦ ਹੁਣ ਉਬਰ ਕੈਬ 'ਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੈਬ 'ਚ ਸਾਥੀ ਮਹਿਲਾ ਯਾਤਰੀ ਨੇ ਪੱਤਰਕਾਰ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਪੀੜਤ ਪੱਤਰਕਾਰ ਓਸ਼ਨੋਤਾ ਪਾਲ ਨੇ ਮੁੰਬਈ ਦੇ ਲੋਅਰ ਪਰੇਲ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।

ਓਸ਼ਨੋਤਾ ਨੇ ਦੱਸਿਆ ਕਿ ਇਹ ਘਟਨਾ ਮੁੰਬਈ ਦੇ ਲੋਅਰ ਇਲਾਕੇ ਦੀ ਹੈ। ਪੀੜਤਾ ਨੇ ਦੱਸਿਆ ਕਿ ਉਨ੍ਹਾਂ ਨੇ ਉਬਰ ਦੀ ਪੂਲ ਸਿਸਟਮ ਤੋਂ ਕੈਬ ਬੁੱਕ ਕਰਵਾਈ ਸੀ। ਉਨ੍ਹਾਂ ਨੇ ਆਪਣੇ ਟਵੀਟਰ ਹੈਂਡਲ 'ਤੇ ਟਵੀਟ ਕਰਕੇ ਦੱਸਿਆ ਕਿ ਸਾਥੀ ਮਹਿਲਾ ਉਨ੍ਹਾਂ ਨੂੰ ਸਭ ਤੋਂ ਅਖੀਰ 'ਚ ਉਤਰਨ ਨੂੰ ਲੈ ਕੇ ਕੈਬ ਡ੍ਰਾਈਵਰ ਦੀ ਸ਼ਿਕਾਇਤ ਕਰ ਰਹੀ ਸੀ। ਇਸ 'ਤੇ ਓਸ਼ਨੋਤਾ ਨੇ ਮਹਿਲਾ ਨੂੰ ਰੂਟ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਦੋਸ਼ੀ ਮਹਿਲਾ ਨੇ ਉਨ੍ਹਾਂ ਨਾਲ ਅਪਮਾਨਜਨਕ ਭਾਸ਼ਾ 'ਚ ਬੋਲਣਾ ਸ਼ੁਰੂ ਕਰ ਦਿੱਤਾ। ਮਹਿਲਾ ਪੱਤਰਕਾਰ ਨੇ ਦੱਸਿਆ ਕਿ ਦੋਸ਼ੀ ਮਹਿਲਾ ਨੇ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਕਿ ਉਨ੍ਹਾਂ ਨੂੰ ਜਨਤਕ ਤੌਰ 'ਤੇ ਨਹੀਂ ਲਿਖਿਆ ਜਾ ਸਕਦਾ ਅਤੇ ਨਾ ਹੀ ਜਨਤਕ ਤੌਰ 'ਤੇ ਦੱਸਿਆ ਜਾ ਸਕਦਾ ਹੈ। 
ਓਸ਼ਨੋਤਾ ਪਾਲ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੇ ਕੰਮ 'ਚ ਰੁਝ ਗਈ ਪਰ ਮਹਿਲਾ ਲਗਾਤਾਰ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੀ ਰਹੀ। ਪਾਲ ਦਾ ਦੋਸ਼ ਹੈ ਕਿ ਕੈਬ ਦੇ ਲੋਅਰ ਪਰੇਲ ਪਹੁੰਚਦੇ ਹੀ ਮਹਿਲਾ ਨੇ ਪਹਿਲਾਂ ਟਿੱਪਣੀ ਕੀਤੀ। 

ਪੀੜਤ ਮਹਿਲਾ ਪੱਤਰਕਾਰ ਨੇ ਦੱਸਿਆ ਕਿ ਦੋਸ਼ੀ ਮਹਿਲਾ ਨੇ ਉਸ ਦੇ ਵਾਲ ਨੋਚ ਲਏ ਅਤੇ ਚਿਹਰੇ ਅਤੇ ਹੱਥ 'ਤੇ ਨਹੁੰ ਵੀ ਮਾਰੇ, ਜਿਸ ਨਾਲ ਉਹ ਜ਼ਖਮੀ ਹੋ ਗਈ। ਇਸ ਦੌਰਾਨ ਉੱਥੇ ਖੜੇ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕੀਤੀ ਓਸ਼ਨੋਤਾ ਕੈਬ ਤੋਂ ਉੱਤਰ ਕੇ ਸਿੱਧੇ ਲੋਅਰ ਪਰੇਲ ਥਾਣੇ ਪਹੁੰਚੀ,ਫਿਰ ਸ਼ਿਕਾਇਤ ਦਰਜ ਕੀਤੀ। ਪੀੜਤ ਮਹਿਲਾ ਪੱਤਰਕਾਰ ਨੇ ਦੋਸ਼ੀ ਮਹਿਲਾ ਦਾ ਉਬਰ ਨੂੰ ਫੋਨ ਕਰਕੇ ਨਾਂ-ਪਤਾ ਮੰਗਿਆ ਪਰ ਕੰਪਨੀ ਨੇ ਨਿੱਜਤਾ ਦਾ ਹਵਾਲਾ ਦੇ ਕੇ ਪਤਾ ਦੇਣ ਤੋਂ ਮਨਾ ਕਰ ਦਿੱਤਾ, ਜਦਕਿ ਓਸ਼ਨੋਤਾ ਨੇ ਸਪੱਸ਼ਟ ਕੀਤਾ ਕਿ ਉਸ ਕੋਲ ਐੱਫ. ਆਈ. ਆਰ. ਦੀ ਕਾਪੀ ਹੈ ਅਤੇ ਉਹ ਪਿੱਛੇ ਨਹੀਂ ਹਟੇਗੀ। ਉਨ੍ਹਾਂ ਨੇ ਉਬਰ ਵੱਲੋਂ ਪੁਲਸ ਜਾਂਚ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ।


Related News