ਡਾਕਘਰ ’ਚ ਮਹਿਲਾ ਮੁਲਾਜ਼ਮ ਨੇ ਕੀਤਾ 39 ਲੱਖ ਰੁਪਏ ਦਾ ਗਬਨ

Friday, Sep 18, 2026 - 01:15 AM (IST)

ਡਾਕਘਰ ’ਚ ਮਹਿਲਾ ਮੁਲਾਜ਼ਮ ਨੇ ਕੀਤਾ 39 ਲੱਖ ਰੁਪਏ ਦਾ ਗਬਨ

ਈਟਾਨਗਰ - ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲੇ ਦੇ ਇਕ ਡਾਕਘਰ ’ਚ ਕੰਮ ਕਰਨ ਵਾਲੀ ਔਰਤ ਨੂੰ 39 ਲੱਖ ਰੁਪਏ ਦੇ ਗਬਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਤਵਾਂਗ ਦੇ ਪੁਲਸ ਸੁਪਰਡੈਂਟ ਤਾਸੀ ਦਰਾਂਗ ਨੇ ਦੱਸਿਆ ਕਿ ਡਾਕ ਵਿਭਾਗ ਦੀ ਸ਼ਿਕਾਇਤ ’ਤੇ ਤਵਾਂਗ ਡਾਕਘਰ ’ਚ ਬਹੁ-ਉਦੇਸ਼ੀ ਮੁਲਾਜ਼ਮ (ਐੱਮ. ਟੀ. ਐੱਸ.) ਵਜੋਂ ਕੰਮ ਕਰ ਰਹੀ ਔਰਤ ਨੂੰ 14 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ।

ਪੁਲਸ ਅਨੁਸਾਰ, ਬੋਮਡੀਲਾ ਡਾਕ ਸਬ-ਡਵੀਜ਼ਨ ਦੇ ਡਾਕ ਇੰਸਪੈਕਟਰ ਐੱਚ. ਨੀਲਮਈ ਸਿੰਘ ਨੇ 13 ਸਤੰਬਰ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਦੋਸ਼ ਲਗਾਇਆ ਗਿਆ ਕਿ 7 ਸਤੰਬਰ ਨੂੰ ਤਵਾਂਗ ਡਾਕਘਰ ਵਿਚ ਕੀਤੇ ਗਏ ਵਿੱਤੀ ਆਡਿਟ ਵਿਚ ਕਈ ਵੱਡੀਆਂ ਲੇਖਾ-ਜੋਖਾ ਬੇਨਿਯਮੀਆਂ ਦਾ ਖੁਲਾਸਾ ਹੋਇਆ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ 10 ਸਤੰਬਰ ਤੱਕ ਕੁੱਲ 39 ਲੱਖ ਰੁਪਏ ਦਾ ਹਿਸਾਬ ਦੇਣ ਵਿਚ ਅਸਫਲ ਰਹੀ। ਇਸ ਵਿਚ ਡਾਕ ਜੀਵਨ ਬੀਮਾ ਅਤੇ ਦਿਹਾਤੀ ਡਾਕ ਜੀਵਨ ਬੀਮਾ ਲਈ ਜਮ੍ਹਾ ਕੀਤੇ ਗਏ ਪ੍ਰੀਮੀਅਮ ਸ਼ਾਮਲ ਸਨ।


author

Inder Prajapati

Content Editor

Related News