5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ED ਅਫ਼ਸਰ ਤੇ ਹੈੱਡ ਕਾਂਸਟੇਬਲ ਗ੍ਰਿਫ਼ਤਾਰ: CBI ਨੇ ਰੰਗੇ ਹੱਥੀਂ ਕੀਤਾ ਕਾਬੂ

Saturday, Oct 24, 2026 - 02:03 AM (IST)

5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ED ਅਫ਼ਸਰ ਤੇ ਹੈੱਡ ਕਾਂਸਟੇਬਲ ਗ੍ਰਿਫ਼ਤਾਰ: CBI ਨੇ ਰੰਗੇ ਹੱਥੀਂ ਕੀਤਾ ਕਾਬੂ

ਲਖਨਊ : ਇਨਫੋਰਸਮੈਂਟ ਡਾਇਰੈਕਟੋਰੇਟ ਦੇ ਲਖਨਊ ਜ਼ੋਨਲ ਦਫ਼ਤਰ ਵਿੱਚ ਤਾਇਨਾਤ ਇੱਕ ਅਫ਼ਸਰ ਅਤੇ ਹੈੱਡ ਕਾਂਸਟੇਬਲ ਨੂੰ ਸੀ.ਬੀ.ਆਈ. ਨੇ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਈ.ਡੀ. ਵੱਲੋਂ ਚੱਲ ਰਹੇ ਮਾਮਲੇ ਵਿੱਚ ਪੁੱਛਗਿੱਛ ਅਤੇ ਜਾਂਚ ਦੌਰਾਨ ਮਦਦ ਜਾਂ ਰਾਹਤ ਦਿਵਾਉਣ ਦੇ ਨਾਂ 'ਤੇ ਇਹ ਰਿਸ਼ਵਤ ਮੰਗੀ ਗਈ ਸੀ।

ਸੀ.ਬੀ.ਆਈ. ਨੂੰ ਮਿਲੀ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਦੇ ਪਿਤਾ ਨੂੰ ਅਗਸਤ ਅਤੇ ਸਤੰਬਰ 2026 ਵਿੱਚ ਈ.ਡੀ. ਦੇ ਲਖਨਊ ਜ਼ੋਨਲ ਦਫ਼ਤਰ ਵੱਲੋਂ ਦੋ ਸੰਮਨ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਹੈੱਡ ਕਾਂਸਟੇਬਲ ਮਨੋਜ ਦੁਵੇਦੀ ਨੇ ਸ਼ਿਕਾਇਤਕਰਤਾ ਦੇ ਪਿਤਾ ਨਾਲ ਗੱਲ ਕਰਕੇ ਈ.ਡੀ. ਦੇ ਚੱਲ ਰਹੇ ਕੇਸ ਵਿੱਚ ਰਾਹਤ ਦਿਵਾਉਣ ਬਦਲੇ ਰਿਸ਼ਵਤ ਦੀ ਮੰਗ ਕੀਤੀ, ਜੋ ਕਿ ਇਨਫੋਰਸਮੈਂਟ ਅਫ਼ਸਰ ਦੀਪਕ ਕੁਮਾਰ ਵੱਲੋਂ ਲਈ ਜਾ ਰਹੀ ਸੀ।

ਸ਼ਿਕਾਇਤ ਦੇ ਆਧਾਰ 'ਤੇ ਸੀ.ਬੀ.ਆਈ. ਦੀ ਲਖਨਊ ਯੂਨਿਟ ਨੇ ਮਾਮਲਾ ਦਰਜ ਕਰਕੇ ਜਾਲ ਵਿਛਾਇਆ। ਕਾਰਵਾਈ ਦੌਰਾਨ ਹੈੱਡ ਕਾਂਸਟੇਬਲ ਮਨੋਜ ਦੁਵੇਦੀ ਅਤੇ ਈ.ਡੀ. ਅਫ਼ਸਰ ਦੀਪਕ ਕੁਮਾਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ ਗਿਆ। ਦੋਵਾਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਸੀ.ਬੀ.ਆਈ. ਵੱਲੋਂ ਇਸ ਮਾਮਲੇ ਵਿੱਚ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


author

Inder Prajapati

Content Editor

Related News