ਸੂਰਤ ''ਚ ਭਾਜਪਾ ਦੀ ਮਹਿਲਾ ਨੇਤਾ ਨੇ ਲਿਆ ਫਾਹਾ
Monday, Dec 02, 2024 - 07:32 PM (IST)
ਸੂਰਤ (ਏਜੰਸੀ)- ਗੁਜਰਾਤ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਇਕ 34 ਸਾਲਾ ਮਹਿਲਾ ਨੇਤਾ ਨੇ ਸੂਰਤ ਦੇ ਭੀਮਰਦ ਇਲਾਕੇ ਵਿਚ ਆਪਣੇ ਘਰ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਡਿਪਟੀ ਕਮਿਸ਼ਨਰ ਵਿਜੇ ਸਿੰਘ ਗੁਰਜਰ ਨੇ ਦੱਸਿਆ ਕਿ ਸੂਰਤ ਸ਼ਹਿਰ ਦੇ ਵਾਰਡ ਨੰਬਰ 30 ਦੀ ਭਾਜਪਾ ਮਹਿਲਾ ਇਕਾਈ ਦੀ ਪ੍ਰਧਾਨ ਦੀਪਿਕਾ ਪਟੇਲ ਦੀ ਲਾਸ਼ ਐਤਵਾਰ ਦੁਪਹਿਰ ਕਰੀਬ 2 ਵਜੇ ਉਨ੍ਹਾਂ ਦੇ ਬੈੱਡਰੂਮ ਦੇ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ।
ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ 'ਤੇ 10 ਕਰੋੜ ਰੁਪਏ ਦਾ ਗਾਂਜਾ ਜ਼ਬਤ, 2 ਵਿਅਕਤੀ ਗ੍ਰਿਫਤਾਰ
ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, “ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਇਹ ਕਦਮ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੇ ਵਾਰਡ 30 ਦੇ ਕੌਂਸਲਰ ਚਿਰਾਗ ਸੋਲੰਕੀ ਨੂੰ ਫੋਨ ਕੀਤਾ ਸੀ, ਜਿਸ ਨੂੰ ਉਹ ਆਪਣਾ ਭਰਾ ਸਮਝਦੀ ਸੀ। ਪਟੇਲ ਨੇ ਸੋਲੰਕੀ ਨੂੰ ਦੱਸਿਆ ਕਿ ਉਹ ਤਣਾਅ ਵਿੱਚ ਹੈ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰਨਾ ਚਾਹੁੰਦੀ ਹੈ। ਇਸ ਮਗਰੋਂ ਸੋਲੰਕੀ ਜਲਦ ਹੀ ਪਟੇਲ ਕੋਲ ਪਹੁੰਚੇ। ਵਾਰ-ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਅੰਦਰੋਂ ਕੋਈ ਜਵਾਬ ਨਹੀਂ ਆਇਆ, ਜਿਸ ਤੋਂ ਬਾਅਦ ਘਰ ਅਤੇ ਉਨ੍ਹਾਂ ਦੇ ਬੈੱਡਰੂਮ ਦਾ ਦਰਵਾਜ਼ਾ ਤੋੜਿਆ ਗਿਆ।
ਇਹ ਵੀ ਪੜ੍ਹੋ: ਸਮੁੰਦਰੀ ਫੌਜ ਦੀ ਵਧੇਗੀ ਤਾਕਤ, ਜਲਦ ਹੋਵੇਗੀ 26 ਰਾਫੇਲ-M ਜੈੱਟ ਤੇ 3 ਸਕਾਰਪੀਅਨ ਪਣਡੁੱਬੀਆਂ ਦੀ ਖਰੀਦ
ਗੁਰਜਰ ਨੇ ਕਿਹਾ, 'ਪਟੇਲ ਦਾ ਪਤੀ ਬਾਹਰ ਸੀ। ਜਦੋਂ ਸੋਲੰਕੀ ਘਰ ਪਹੁੰਚੇ ਤਾਂ ਪਟੇਲ ਦੇ ਬੱਚੇ ਮੌਜੂਦ ਸਨ। ਉਹ ਪਟੇਲ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟ ਮਾਰਟਮ ਦੀ ਰਿਪੋਰਟ 'ਚ ਫਾਹਾ ਲਗਾ ਕੇ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਜਾਂਚ ਦੇ ਹਿੱਸੇ ਵਜੋਂ ਫੋਰੈਂਸਿਕ ਵਿਸ਼ਲੇਸ਼ਣ ਕੀਤਾ ਜਾਵੇਗਾ।'
ਇਹ ਵੀ ਪੜ੍ਹੋ: ਸਿਰਫ਼ ਤੌਲੀਆ ਲਪੇਟ ਕੇ ਮੈਟਰੋ 'ਚ ਚੜ੍ਹੀਆਂ 4 ਕੁੜੀਆਂ, ਵੇਖਦੇ ਰਹਿ ਗਏ ਲੋਕ (ਵੀਡੀਓ ਵਾਇਰਲ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8