ਲਾਲ ਅਤੇ ਚਿੱਟੇ ਸੰਗਮਰਮਰ ਨਾਲ ਤਿਆਰ ਜਾਣੋ ਨਵੇਂ ਸੰਸਦ ਭਵਨ ਦੀ ਖ਼ਾਸੀਅਤ

05/28/2023 3:08:57 PM

ਨਵੀਂ ਦਿੱਲੀ- ਸੰਸਦ ਭਵਨ ਕੰਪਲੈਕਸ 'ਚ ਸਥਾਪਤ ਨਵੇਂ ਸੰਸਦ ਭਵਨ ਦੇ ਲੋਕ ਸਭਾ ਚੈਂਬਰ 'ਚ ਪਹਿਲੀ ਵਾਰ ਇਤਿਹਾਸਕ ਸੇਂਗੋਲ (ਪਵਿੱਤਰ ਰਾਜਦੰਡ) ਸਥਾਪਤ ਕੀਤਾ ਗਿਆ, ਜੋ ਵਿਰਾਸਤ ਨੂੰ ਆਧੁਨਿਕਤਾ ਨਾਲ ਜੋੜਨ ਦਾ ਪ੍ਰਤੀਕ ਹੈ। ਨਵੇਂ ਸੰਸਦ ਭਵਨ ਦੀ ਉਸਾਰੀ ਢਾਈ ਸਾਲਾਂ ਵਿਚ ਮੁਕੰਮਲ ਹੋਈ ਹੈ। ਇਸ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਦਸੰਬਰ 2020 ਨੂੰ ਰੱਖਿਆ ਸੀ। ਨਵੀਂ ਸੰਸਦ ਦੀ ਇਮਾਰਤ 20,000 ਕਰੋੜ ਰੁਪਏ ਦੇ ਸੈਂਟਰਲ ਵਿਸਟਾ ਪ੍ਰਾਜੈਕਟ ਦਾ ਹਿੱਸਾ ਹੈ। ਇਸ ਦੇ ਲੋਕ ਸਭਾ ਹਾਲ ਵਿਚ ਲੋੜ ਪੈਣ 'ਤੇ 1280 ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ-  ਨਵੇਂ ਸੰਸਦ ਭਵਨ 'ਚ PM ਮੋਦੀ ਬੋਲੇ- ਇਹ 140 ਕਰੋੜ ਦੇਸ਼ਵਾਸੀਆਂ ਦੇ ਸੁਫ਼ਨਿਆ ਦਾ ਪ੍ਰਤੀਬਿੰਬ

PunjabKesari

ਕੁੱਲ 64,500 ਵਰਗ ਮੀਟਰ ਬਣਿਆ ਨਵਾਂ ਸੰਸਦ ਭਵਨ

ਨਵੀਂ ਇਮਾਰਤ ਦੇ ਲੋਕ ਸਭਾ ਚੈਂਬਰ 'ਚ 888 ਮੈਂਬਰ ਅਤੇ ਰਾਜ ਸਭਾ ਦੇ ਚੈਂਬਰ ਵਿਚ 300 ਮੈਂਬਰ ਆਰਾਮ ਨਾਲ ਬੈਠ ਸਕਦੇ ਹਨ। ਹਰੇਕ ਸੀਟ 'ਤੇ ਦੋ ਮੈਂਬਰਾਂ ਲਈ ਬੈਠਣ ਦੀ ਵਿਵਸਥਾ ਹੋਵੇਗੀ ਅਤੇ ਡੈਸਕਾਂ 'ਤੇ ਉਨ੍ਹਾਂ ਲਈ ਟੱਚ ਸਕਰੀਨ ਯੰਤਰ ਹੋਣਗੇ। ਤਿਕੋਣੇ ਆਕਾਰ ਦੀ ਨਵੀਂ ਇਮਾਰਤ ਨਾਲ ਸੰਸਦ ਭਵਨ ਕੰਪਲੈਕਸ 'ਚ ਲਾਇਬ੍ਰੇਰੀ ਦੀ ਇਮਾਰਤ ਸਮੇਤ ਤਿੰਨ ਇਮਾਰਤਾਂ ਹੋ ਗਈਆਂ ਹਨ। ਕੁੱਲ 64,500 ਵਰਗ ਮੀਟਰ 'ਚ ਬਣੇ ਨਵੇਂ ਸੰਸਦ ਭਵਨ ਦੇ ਤਿੰਨ ਮੁੱਖ ਗੇਟ ਹਨ- ਗਿਆਨ ਦੁਆਰ, ਸ਼ਕਤੀ ਦੁਆਰ ਅਤੇ ਕਰਮਾ ਦੁਆਰ। ਵੀ.ਵੀ.ਆਈ.ਪੀ., ਸੰਸਦ ਮੈਂਬਰਾਂ ਅਤੇ ਮਹਿਮਾਨਾਂ ਨੂੰ ਵੱਖ-ਵੱਖ ਗੇਟਾਂ ਰਾਹੀਂ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ। ਇਸ ਨੂੰ ਟਾਟਾ ਇੰਡਸਟਰੀਜ਼ ਗਰੁੱਪ ਦੀ ਕੰਪਨੀ ਟਾਟਾ ਪ੍ਰਾਜੈਕਟਸ ਲਿਮਟਿਡ ਵਲੋਂ ਬਣਾਇਆ ਗਿਆ ਹੈ। ਇਸ 'ਚ ਇਕ ਵਿਸ਼ਾਲ ਹਾਲ ਹੈ, ਜਿਸ 'ਚ ਭਾਰਤ ਦੀ ਲੋਕਤੰਤਰੀ ਵਿਰਾਸਤ ਦੀ ਝਾਂਕੀ ਪੇਸ਼ ਕੀਤੀ ਗਈ ਹੈ।

ਇਹ ਵੀ ਪੜ੍ਹੋ-  PM ਮੋਦੀ ਦੀ ਅਪੀਲ 'ਤੇ ਅੱਗੇ ਆਏ ਇਹ ਅਦਾਕਾਰ, ਨਵੇਂ ਸੰਸਦ ਭਵਨ ਦੇ ਵੀਡੀਓ ਨੂੰ ਦਿੱਤੀ ਆਪਣੀ ਆਵਾਜ਼

PunjabKesari

60 ਹਜ਼ਾਰ ਮਜ਼ਦੂਰਾਂ ਦੇ ਮਿਹਨਤ ਨਾਲ ਬਣੀ ਇਮਾਰਤ

ਇਮਰਾਤ 'ਚ ਸੰਸਦ ਮੈਂਬਰਾਂ ਲਈ ਇਕ ਲਾਉਂਜ, ਲਾਇਬ੍ਰੇਰੀ, ਕਈ ਕਮੇਟੀ ਰੂਮ, ਖਾਣੇ-ਪੀਣ ਅਤੇ ਪਾਰਕਿੰਗ ਦੀ ਥਾਂ ਹੈ। ਨਵੇਂ ਸੰਸਦ ਭਵਨ ਦੀ ਉਸਾਰੀ 'ਚ 60 ਹਜ਼ਾਰ ਮਜ਼ਦੂਰਾਂ ਦੇ ਹੱਥ ਲੱਗੇ ਹੋਏ ਹਨ। ਇਹ ਆਧੁਨਿਕ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਨਾਲ ਲੈਸ ਹੈ, ਜੋ ਸੰਸਦ ਮੈਂਬਰਾਂ ਦੀ ਕਾਰਜਕੁਸ਼ਲਤਾ ਦਾ ਵਿਸਥਾਰ ਕਰੇਗਾ ਅਤੇ ਸੰਸਦੀ ਕੰਮ ਦੀ ਸਹੂਲਤ ਦੇਵੇਗਾ। ਸੰਸਦ ਭਵਨ 'ਚ ਵਰਤੀ ਜਾਣ ਵਾਲੀ ਸਮੱਗਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਿਆਂਦੀ ਗਈ ਹੈ। 

ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ 'ਚ PM ਮੋਦੀ ਨੇ ਡਾਕ ਟਿਕਟ ਅਤੇ 75 ਰੁਪਏ ਦਾ ਸਿੱਕਾ ਕੀਤਾ ਜਾਰੀ

PunjabKesari

ਲਾਲ ਅਤੇ ਚਿੱਟਾ ਸੰਗਮਰਮਰ ਨਾਲ ਬਣਿਆ ਸੰਸਦ ਭਵਨ

ਲੱਕੜ ਮਹਾਰਾਸ਼ਟਰ ਦੇ ਨਾਗਪੁਰ ਤੋਂ ਮੰਗਵਾਈ ਗਈ ਹੈ। ਜਦੋਂ ਕਿ ਲਾਲ ਅਤੇ ਚਿੱਟਾ ਸੰਗਮਰਮਰ ਰਾਜਸਥਾਨ ਤੋਂ ਲਿਆ ਜਾਂਦਾ ਹੈ। ਇਸ ਵਿਚ ਉਦੈਪੁਰ ਤੋਂ ਲਿਆਂਦੇ ਹਰੇ ਪੱਥਰ ਵੀ ਲੱਗੇ ਹੋਏ ਹਨ। ਲਾਲ ਗ੍ਰੇਨਾਈਟ ਅਜਮੇਰ ਦੇ ਲਾਖਾ ਦੀ ਹੈ। ਕੁਝ ਚਿੱਟਾ ਸੰਗਮਰਮਰ ਰਾਜਸਥਾਨ ਦੇ ਅੰਬਾਜੀ ਤੋਂ ਲਿਆਂਦਾ ਗਿਆ ਹੈ। ਨਵੀਂ ਇਮਾਰਤ 'ਚ ਰਾਜ ਸਭਾ ਅਤੇ ਲੋਕ ਸਭਾ ਦੀ ਫਾਲਸ ਸੀਲਿੰਗ ਲਈ ਸਟੀਲ ਦੇ ਢਾਂਚੇ ਦਮਨ-ਦੀਵ ਤੋਂ ਮੰਗਵਾਏ ਗਏ ਹਨ। ਇਮਾਰਤ ਵਿਚ ਪੱਥਰ ਦੀਆਂ ਜਾਲੀਆਂ ਰਾਜਸਥਾਨ ਦੇ ਰਾਜਨਗਰ ਅਤੇ ਗੌਤਮ ਬੁੱਧ ਨਗਰ (ਨੋਇਡਾ) ਤੋਂ ਬਣਾਈਆਂ ਗਈਆਂ ਹਨ।

ਇਹ ਵੀ ਪੜ੍ਹੋ- 'ਮਨ ਕੀ ਬਾਤ' ਦੇ 101ਵੇਂ ਐਪੀਸੋਡ 'ਚ PM ਮੋਦੀ ਬੋਲੇ- ਵਿਭਿੰਨਤਾ 'ਚ ਹੀ ਭਾਰਤ ਦੀ ਤਾਕਤ

PunjabKesari

ਭਵਨ 'ਚ ਊਰਜਾ ਦੀ ਬੱਚਤ ਅਤੇ ਪਾਣੀ ਦੀ ਸੰਭਾਲ ਦੀ ਖ਼ਾਸ ਪ੍ਰਬੰਧ

ਕੁਰਸੀਆਂ ਦਾ ਡਿਜ਼ਾਈਨ ਮੁੰਬਈ 'ਚ ਤਿਆਰ ਕੀਤਾ ਗਿਆ ਹੈ। ਇਸ ਵਿਚ ਵਿਛਾਏ ਗਲੀਚੇ ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਲਿਆਂਦੇ ਗਏ ਹਨ। ਲੋਕ ਸਭਾ ਅਤੇ ਰਾਜ ਸਭਾ ਦੇ ਚੈਂਬਰਾਂ ਦੀਆਂ ਉੱਚੀਆਂ ਕੰਧਾਂ ਅਤੇ ਸਦਨ ਦੇ ਬਾਹਰ ਲਗਾਏ ਗਏ ਵਿਸ਼ਾਲ ਅਸ਼ੋਕ ਚੱਕਰ ਇੰਦੌਰ ਤੋਂ ਲਿਆਂਦਾ ਗਿਆ ਹੈ। ਅਸ਼ੋਕ ਥੰਮ੍ਹ ਦੇ ਨਿਰਮਾਣ ਵਿਚ ਵਰਤੀ ਗਈ ਸਮੱਗਰੀ ਔਰੰਗਾਬਾਦ ਅਤੇ ਜੈਪੁਰ ਤੋਂ ਲਿਆਂਦੀ ਗਈ ਸੀ। ਨਵੇਂ ਸੰਸਦ ਭਵਨ ਵਿਚ ਊਰਜਾ ਦੀ ਬੱਚਤ ਅਤੇ ਪਾਣੀ ਦੀ ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਵਿਚ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਅਤੇ ਟ੍ਰੀਟ ਕੀਤੇ ਗਏ ਪਾਣੀ ਨੂੰ ਫਲੱਸ਼ ਅਤੇ ਸਿੰਚਾਈ ਦੇ ਉਦੇਸ਼ਾਂ ਲਈ ਵਰਤਿਆ ਜਾਵੇਗਾ। ਇਮਾਰਤ ਵਿਚ ਹਵਾ ਦੀ ਗੁਣਵੱਤਾ ਲਈ ਅਲਟਰਾਵਾਇਲੇਟ ਲੈਂਪ ਵਰਗੀਆਂ ਸਹੂਲਤਾਂ ਹਨ। 


Tanu

Content Editor

Related News