ਇੰਜੈਕਸ਼ਨ ਤੋਂ ਲਗਦੈ ਡਰ, ਵਿਗਿਆਨੀਆਂ ਨੇ ਲੱਭਿਆ ਨਵਾਂ ਤਰੀਕਾ
Friday, Jun 30, 2017 - 03:29 AM (IST)

ਮੁੰਬਈ— ਜੇ ਤੁਹਾਨੂੰ ਇੰਜੈਕਸ਼ਨ ਤੋਂ ਡਰ ਲਗਦਾ ਹੈ ਤਾਂ ਤੁਹਾਡੇ ਲਈ ਰਾਹਤ ਭਰੀ ਖਬਰ ਹੈ। ਵਿਗਿਆਨੀਆਂ ਨੇ ਇਕ ਨਵਾਂ ਸਕਿਨ ਪੈਚ ਤਿਆਰ ਕੀਤਾ ਹੈ, ਜਿਸ ਦੀ ਮਦਦ ਨਾਲ ਸਰੀਰ ਵਿਚ ਇਨਫਲੁਐਂਜਾ ਦਾ ਟੀਕਾ ਲਗਾਉਣ ਲਈ ਦਰਦ ਵਾਲੇ ਇੰਜੈਕਸ਼ਨ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਸਕਿਨ ਪੈਚ ਵਿਚ ਛੋਟੀਆਂ ਸੂਈਆਂ ਹੋਣਗੀਆਂ। ਇਸ ਦੀ ਵੱਡੀ ਖਾਸੀਅਤ ਇਹ ਹੈ ਕਿ ਟੀਕਾ ਖੁਦ ਮਤਲਬ ਡਾਕਟਰ ਦੀ ਮਦਦ ਤੋਂ ਬਿਨਾਂ ਲਗਾਇਆ ਜਾ ਸਕਦਾ ਹੈ ਅਤੇ ਇਸ ਨੂੰ ਸਟੋਰ ਕਰਨ ਲਈ ਰੈਫਰੀਜਰੇਟਰ ਦੀ ਲੋੜ ਵੀ ਨਹੀਂ ਪਵੇਗੀ। ਇਸ ਨੂੰ ਆਸਾਨੀ ਨਾਲ ਕਿਤੇ ਵੀ ਲਿਜਾ ਸਕਦੇ ਹੋ। ਇਸਤੇਮਾਲ ਤੋਂ ਬਾਅਦ ਇਸ ਦਾ ਨਿਪਟਾਰਾ ਵੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
ਵਿਗਿਆਨੀਆਂ ਨੇ ਬੁੱਧਵਾਰ ਨੂੰ ਇਸ ਦਾ ਪ੍ਰੀਖਣ ਸਫਲਤਾਪੂਰਵਕ ਪੂਰਾ ਕਰ ਲਿਆ। ਖੋਜਕਾਰਾਂ ਨੇ ਕਲੀਨਿਕਲ ਟ੍ਰਾਇਲ ਕੀਤਾ ਅਤੇ ਦੇਖਿਆ ਕਿ ਇਨਫਲੁਐਂਜਾ ਦਾ ਇਹ ਟੀਕਾ ਸੁਰੱਖਿਅਤ ਹੈ ਅਤੇ ਮੁਕਾਬਲੇਬਾਜ਼ਾਂ ਨੂੰ ਇਸ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੋਈ। ਖੋਜਕਾਰਾਂ ਵਿਚ ਅਮਰੀਕਾ ਦੇ ਜਾਰਜੀਆ ਇੰਸਟੀਚਿਊਟ ਆਫ ਟੈਕਨਾਲੌਜੀ ਦੇ ਵਿਗਿਆਨੀ ਵੀ ਸ਼ਾਮਲ ਸਨ।