ਦੇਸ਼ ’ਚ ਬਲੈਕਆਊਟ ਦਾ ਖ਼ਤਰਾ; ਕੋਲਾ ਮੰਤਰਾਲਾ ਨੇ ਸਥਿਤੀ ਕੀਤੀ ਸਪੱਸ਼ਟ
Sunday, Oct 10, 2021 - 06:26 PM (IST)
ਨਵੀਂ ਦਿੱਲੀ (ਭਾਸ਼ਾ)— ਕੋਲਾ ਮੰਤਰਾਲਾ ਨੇ ਐਤਵਾਰ ਯਾਨੀ ਕਿ ਅੱਜ ਸਪੱਸ਼ਟ ਕੀਤਾ ਕਿ ਬਿਜਲੀ ਉਤਪਾਦਕ ਪਲਾਂਟਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਦੇਸ਼ ਵਿਚ ਕੋਲੇ ਦਾ ਉੱਚਿਤ ਭੰਡਾਰ ਹੈ। ਮੰਤਰਾਲਾ ਨੇ ਕੋਲੇ ਦੀ ਘਾਟ ਦੀ ਵਜ੍ਹਾ ਤੋਂ ਬਿਜਲੀ ਸਪਲਾਈ ’ਚ ਰੁਕਾਵਟ ਦੇ ਖ਼ਦਸ਼ੇ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਕੋਲੇ ਦੀ ਘਾਟ ਦੀ ਵਜ੍ਹਾ ਨਾਲ ਦੇਸ਼ ਵਿਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ, ਜਿਸ ਕਾਰਨ ਬਲੈਕਆਊਟ ਹੋ ਸਕਦਾ ਹੈ। ਇਸ ਤੋਂ ਬਾਅਦ ਮੰਤਰਾਲਾ ਦਾ ਇਹ ਬਿਆਨ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਕਈ ਸੂਬਿਆਂ ਨੇ ਜਤਾਈ ‘ਬਲੈਕਆਊਟ’ ਦੀ ਚਿੰਤਾ, ਕੇਂਦਰ ਨੇ ਕਿਹਾ- ‘ਸਭ ਕੁਝ ਦਿਨਾਂ ’ਚ ਠੀਕ ਹੋ ਜਾਵੇਗਾ’
ਮੰਤਰਾਲਾ ਨੇ ਬਿਆਨ ਵਿਚ ਕਿਹਾ ਕਿ ਕੋਲਾ ਮੰਤਰਾਲਾ ਭਰੋਸਾ ਦਿੰਦਾ ਹੈ ਕਿ ਬਿਜਲੀ ਪਲਾਂਟਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਦੇਸ਼ ਵਿਚ ਕੋਲੇ ਦਾ ਉੱਚਿਤ ਭੰਡਾਰ ਹੈ। ਇਸ ਦੀ ਵਜ੍ਹਾ ਤੋਂ ਬਿਜਲੀ ਸੰਕਟ ਦੇ ਖ਼ਦੇਸ਼ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ। ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਵਿਚ ਕੋਲੇ ਦੇ ਉਤਪਾਦਨ ਅਤੇ ਸਪਲਾਈ ਦੀ ਸਥਿਤੀ ਦੀ ਸਮੀਖਿਆ ਕੀਤੀ। ਮੈਂ ਸਾਰਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਬਿਜਲੀ ਸਪਲਾਈ ’ਚ ਰੁਕਾਵਟ ਦੀ ਕੋਈ ਖ਼ਦਸ਼ਾ ਨਹੀਂ ਹੈ। ਕੋਲ ਇੰਡੀਆ ਦੇ ਹੈੱਡਕੁਆਰਟਰ ’ਤੇ 4.3 ਕਰੋੜ ਟਨ ਕੋਲੇ ਦਾ ਭੰਡਾਰ ਹੈ, ਜੋ ਕਿ 24 ਦਿਨ ਦੀ ਕੋਲੇ ਦੀ ਮੰਗ ਦੇ ਬਰਾਬਰ ਹੈ।
ਇਹ ਵੀ ਪੜ੍ਹੋ: ਬਿਜਲੀ ਸੰਕਟ: ਦੇਸ਼ ’ਤੇ ਆਖ਼ਰ ਕਿਉਂ ਮੰਡਰਾ ਰਿਹਾ ‘ਬਲੈਕਆਊਟ’ ਦਾ ਖ਼ਤਰਾ, ਜਾਣੋ ਇਹ ਅਹਿਮ ਕਾਰਨ
ਕੋਲਾ ਮੰਤਰਾਲਾ ਨੇ ਕਿਹਾ ਕਿ ਬਿਜਲੀ ਪਲਾਂਟਾਂ ਕੋਲ ਕਰੀਬ 72 ਲੱਖ ਟਨ ਦਾ ਕੋਲਾ ਭੰਡਾਰ ਹੈ, ਜੋ 4 ਦਿਨ ਲਈ ਉੱਚਿਤ ਹੈ। ਕੋਲ ਇੰਡੀਆ ਕੋਲ 400 ਲੱਖ ਟਨ ਦਾ ਭੰਡਾਰ ਹੈ, ਜਿਸ ਦੀ ਸਪਲਾਈ ਬਿਜਲੀ ਪਲਾਂਟਾਂ ਨੂੰ ਕੀਤੀ ਜਾ ਰਹੀ ਹੈ। ਦੇਸ਼ ’ਚ ਕੋਲਾ ਆਧਾਰਿਤ ਬਿਜਲੀ ਉਤਪਾਦਨ ਇਸ ਸਾਲ ਸਤੰਬਰ ਤਕ 24 ਫ਼ੀਸਦੀ ਵਧਿਆ ਹੈ। ਬਿਜਲੀ ਪਲਾਂਟਾਂ ਨੂੰ ਸਪਲਾਈ ਬਿਹਤਰ ਰਹਿਣ ਦੀ ਵਜ੍ਹਾ ਤੋਂ ਉਤਪਾਦਨ ਵਿਚ ਵਾਧਾ ਹੋਇਆ ਹੈ। ਬਿਜਲੀ ਪਲਾਂਟਾਂ ਨੂੰ ਰੋਜ਼ਾਨਾ ਔਸਤਨ 18.5 ਲੱਖ ਟਨ ਕੋਲੇ ਦੀ ਜ਼ਰੂਰਤ ਹੁੰਦੀ ਹੈ। ਰੋਜ਼ਾਨਾ ਕੋਲਾ ਸਪਲਾਈ ਕਰੀਬ 17.5 ਲੱਖ ਟਨ ਦੀ ਹੈ।
ਇਹ ਵੀ ਪੜ੍ਹੋ : ਕੋਲੇ ਦੀ ਘਾਟ ਦੇ ਗੰਭੀਰ ਸੰਕਟ 'ਚ ਘਿਰੀ ਦਿੱਲੀ, 2 ਦਿਨਾਂ ਬਾਅਦ ਹੋ ਸਕਦੀ ਹੈ 'ਬਲੈਕਆਊਟ'