ਰਾਕੈਸ਼ ਟਿਕੇਤ ਦੇ ਮੰਚ ''ਤੇ ਹੰਗਾਮਾ, ਗਾਜ਼ੀਪੁਰ ਬਾਰਡਰ ''ਤੇ ਟਕਰਾਅ ਦਾ ਖ਼ਦਸ਼ਾ

Thursday, Jan 28, 2021 - 09:13 PM (IST)

ਨਵੀਂ ਦਿੱਲੀ - ਇੱਕ ਪਾਸੇ ਪ੍ਰਸ਼ਾਸਨ ਜਿੱਥੇ ਗਾਜ਼ੀਪੁਰ ਬਾਰਡਰ ਨੂੰ ਖਾਲੀ ਕਰਾਉਣ ਵਿੱਚ ਲੱਗਾ ਹੋਇਆ ਹੈ ਤਾਂ ਉਥੇ ਹੀ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਉਹ ਨਹੀਂ ਹਟਣਗੇ। ਪ੍ਰਸ਼ਾਸਨ ਅਤੇ ਰਾਕੇਸ਼ ਟਿਕੈਤ ਆਹਮੋਂ-ਸਾਹਮਣੇ ਹਨ, ਜਿਸ ਤੋਂ ਬਾਅਦ ਟਕਰਾਅ ਦੀ ਖ਼ਦਸ਼ਾ ਵੱਧ ਗਿਆ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਪੁਲਸ ਚਾਹੇ ਤਾਂ ਗੋਲੀ ਮਾਰ ਦੇ, ਅਸੀਂ ਹੱਟਣ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਸਰਕਾਰ ਨਾਲ ਗੱਲ ਕਰਾਂਗੇ। ਅਸੀਂ ਯੂ.ਪੀ.-ਪੁਲਸ ਪ੍ਰਸ਼ਾਸਨ ਨਾਲ ਗੱਲ ਨਹੀਂ ਕਰਾਂਗੇ। ਬੀਜੇਪੀ ਦੇ ਲੋਕ ਇੱਥੇ ਕੀ ਕਰ ਰਹੇ ਹਨ।
ਇਹ ਵੀ ਪੜ੍ਹੋ- ਦੋ ਹੋਰ ਕਿਸਾਨ ਜਥੇਬੰਦੀਆਂ ਨੇ ਖ਼ਤਮ ਕੀਤਾ ਅੰਦੋਲਨ

ਪ੍ਰਸ਼ਾਸਨ ਦੇ ਨਿਸ਼ਾਨੇ 'ਤੇ ਆਏ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ RLD ਦਾ ਸਾਥ ਮਿਲਿਆ ਹੈ। RLD ਨੇਤਾ ਅਜਿਤ ਸਿੰਘ ਨੇ ਰਾਕੇਸ਼ ਟਿਕੈਤ ਨਾਲ ਗੱਲ ਕੀਤੀ ਹੈ ਅਤੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਸਾਰੇ ਤੁਹਾਡੇ ਨਾਲ ਹਨ। ਅਜਿਤ ਸਿੰਘ ਅਤੇ ਰਾਕੇਸ਼ ਟਿਕੈਤ ਦੀ ਗੱਲਬਾਤ ਦੀ ਜਾਣਕਾਰੀ ਅਜਿਤ ਸਿੰਘ  ਦੇ ਬੇਟੇ ਜਯੰਤ ਚੌਧਰੀ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੌਧਰੀ ਅਜਿਤ ਸਿੰਘ ਨੇ BKU  ਦੇ ਪ੍ਰਧਾਨ ਅਤੇ ਬੁਲਾਰਾ, ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਨਾਲ ਗੱਲ ਕੀਤੀ ਹੈ। ਅਜਿਤ ਸਿੰਘ ਨੇ ਸੁਨੇਹਾ ਦਿੱਤਾ ਹੈ ਕਿ ਚਿੰਤਾ ਨਾ ਕਰੋ, ਕਿਸਾਨ ਲਈ ਜ਼ਿੰਦਗੀ ਮੌਤ ਦਾ ਸਵਾਲ ਹੈ। ਸਾਰਿਆਂ ਨੂੰ ਇੱਕ ਹੋਣਾ ਹੈ, ਇਕੱਠੇ ਰਹਿਣਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News