ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਫਾਤਿਮਾ ਬੀਬੀ ਦਾ ਦਿਹਾਂਤ, 96 ਸਾਲ ਦੀ ਉਮਰ 'ਚ ਲਿਆ ਆਖ਼ਰੀ ਸਾਹ

Thursday, Nov 23, 2023 - 06:05 PM (IST)

ਕੋਲੱਮ- ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਤਾਮਿਲਨਾਡੂ ਦੀ ਸਾਬਕਾ ਰਾਜਪਾਲ ਜਸਟਿਸ ਫਾਤਿਮਾ ਬੀਬੀ ਦਾ ਵੀਰਵਾਰ ਨੂੰ ਇੱਥੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਹ 96 ਸਾਲ ਦੇ ਸਨ। ਇਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਜਸਟਿਸ ਬੀਬੀ ਨੂੰ ਵੱਧਦੀ ਉਮਰ ਸਬੰਧੀ ਬੀਮਾਰੀਆਂ ਕਾਰਨ ਕੁਝ ਦਿਨ ਪਹਿਲਾਂ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਵੀਰਵਾਰ ਦੁਪਹਿਰ ਲੱਗਭਗ ਸਵਾ 12 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸੂਤਰ ਨੇ ਕਿਹਾ ਕਿ ਉਨ੍ਹਾਂ ਦੀ ਲਾਸ਼ ਉਨ੍ਹਾਂ ਦੀ ਰਿਹਾਇਸ਼ ਲਿਆਂਦੀ ਜਾ ਰਹੀ ਹੈ। ਪਤਨਮਤਿੱਟਾ ਜੁਮਾ ਮਸਜਿਦ ਵਿਚ ਕੱਲ੍ਹ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਯਨ ਨੇ ਜਸਟਿਸ ਬੀਬੀ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ। 

ਇਹ ਵੀ ਪੜ੍ਹੋ- 38 ਦੰਦਾਂ ਵਾਲੀ ਭਾਰਤੀ ਔਰਤ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਦਰਜ, ਕਿਹਾ- ਮੇਰੀ ਜ਼ਿੰਦਗੀ ਭਰ ਦੀ ਉਪਲੱਬਧੀ

ਅਪ੍ਰੈਲ 1927 'ਚ ਹੋਇਆ ਸੀ ਜਨਮ

ਜਸਟਿਸ ਬੀਬੀ ਦਾ ਕੇਰਲ ਦੇ ਪਤਨਮਤਿੱਟਾ ਜ਼ਿਲ੍ਹੇ ਵਿਚ ਅਪ੍ਰੈਲ 1927 'ਚ ਜਨਮ ਹੋਇਆ ਸੀ। ਉਨ੍ਹਾਂ ਨੇ ਕੈਥੋਲਿਕੇਟ ਹਾਈ ਸਕੂਲ ਤੋਂ ਸਕੂਲੀ ਸਿੱਖਿਆ ਪੂਰੀ ਕੀਤੀ ਅਤੇ ਫਿਰ ਤਿਰੂਵਨੰਤਪੁਰਮ ਸਥਿਤ ਯੂਨੀਵਰਸਿਟੀ ਕਾਲਜ ਤੋਂ BSc ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਤਿਰੂਵਨੰਤਪੁਰਮ ਸਥਿਤ ਲਾਅ ਕਾਲਜ ਤੋਂ ਕਾਨੂੰਨ ਦੀ ਡਿਗਰੀ ਲਈ ਅਤੇ 1950 ਵਿਚ ਵਕੀਲ ਦੇ ਰੂਪ ਵਿਚ ਰਜਿਸਟਰਡ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ 1958 'ਚ ਕੇਰਲ ਦੇ ਅਧੀਨ ਨਿਆਂਇਕ ਸੇਵਾਵਾਂ ਦਿੱਤੀਆਂ। ਉਨ੍ਹਾਂ ਨੂੰ 1968 ਵਿਚ ਜੱਜ ਦੇ ਰੂਪ ਵਿਚ ਤਰੱਕੀ ਦਿੱਤੀ ਗਈ ਅਤੇ ਉਹ 1972 ਵਿਚ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਬਣੀ। 

ਇਹ ਵੀ ਪੜ੍ਹੋ- ਉੱਤਰਕਾਸ਼ੀ ਤੋਂ ਆਈ ਰਾਹਤ ਭਰੀ ਖ਼ਬਰ, 35-40 ਘੰਟਿਆਂ 'ਚ ਬਾਹਰ ਆ ਸਕਦੇ ਹਨ ਮਜ਼ਦੂਰ

1989 'ਚ ਬਣੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ

ਜਸਟਿਸ ਬੀਬੀ 1974 ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਣੀ ਅਤੇ 1980 ਵਿਚ ਉਨ੍ਹਾਂ ਨੂੰ ਇਨਕਮ ਟੈਕਸ ਅਪੀਲੀ ਟ੍ਰਿਬਿਊਨਲ ਦੇ ਨਿਆਂਇਕ ਮੈਂਬਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ 1983 'ਚ ਕੇਰਲ ਹਾਈ ਕੋਰਟ 'ਚ ਤਰੱਕੀ ਦਿੱਤੀ ਅਤੇ ਅਗਲੇ ਹੀ ਸਾਲ ਉਹ ਉੱਥੇ ਸਥਾਨਕ ਜੱਜ ਬਣ ਗਈ। ਉਹ 1989 ਵਿਚ ਭਾਰਤ ਦੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਅਤੇ 1992 ਵਿਚ ਉੱਥੋਂ ਸੇਵਾਮੁਕਤ ਹੋਈ। ਜਸਟਿਸ ਬੀਬੀ ਨੇ ਸੇਵਾਮੁਕਤ ਹੋਣ ਮਗਰੋਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਂਬਰ ਦੇ ਰੂਪ ਵਿਚ ਕੰਮ ਕੀਤਾ। ਉਹ 1997  ਵਿਚ ਤਾਮਿਲਨਾਡੂ ਦੀ ਰਾਜਪਾਲ ਬਣੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News