ਪਿਤਾ ਨੇ 15 ਮਹੀਨਿਆਂ ਦੀ ਬੇਟੀ ਨੂੰ ਕੰਧ ਨਾਲ ਪਟਕਾ ਕੇ ਮਾਰਿਆ, ਹੋਈ ਦਰਦਨਾਕ ਮੌਤ
Sunday, Mar 26, 2023 - 10:12 PM (IST)

ਜੈਪੁਰ (ਭਾਸ਼ਾ) : ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਨਵਲਗੜ੍ਹ ਥਾਣਾ ਖੇਤਰ 'ਚ ਐਤਵਾਰ ਇਕ ਵਿਅਕਤੀ ਨੇ ਆਪਣੀ 15 ਮਹੀਨਿਆਂ ਦੀ ਬੇਟੀ ਨੂੰ ਕੰਧ ਨਾਲ ਪਟਕਾ ਕੇ ਮਾਰਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨਵਲਗੜ੍ਹ ਸਰਕਲ ਅਧਿਕਾਰੀ ਸੁਨੀਲ ਸ਼ਰਮਾ ਨੇ ਦੱਸਿਆ ਕਿ ਗਿਰਧਰਪੁਰਾ ਦੇ ਰਹਿਣ ਵਾਲੇ ਕੈਲਾਸ਼ ਮੇਘਵਾਲ (30) ਨੇ ਪਤਨੀ ਕਵਿਤਾ ਨਾਲ ਝਗੜੇ ਤੋਂ ਬਾਅਦ ਗੁੱਸੇ ’ਚ ਆਪਣੀ ਬੇਟੀ ਨੂੰ ਕੰਧ ਨਾਲ ਪਟਕਾ ਕੇ ਮਾਰਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਲੈਕਟ੍ਰੀਕਲ ਫਿਟਿੰਗ ਦਾ ਕੰਮ ਕਰਨ ਵਾਲੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਬੱਚੀ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਜੇਲ੍ਹ 'ਚੋਂ ਬਾਹਰ ਆਉਂਦੇ ਹੀ ਡਰ ਗਿਆ ਅਤੀਕ ਅਹਿਮਦ, ਕਿਹਾ- 'ਮੇਰਾ ਐਨਕਾਊਂਟਰ ਕਰਨਾ ਚਾਹੁੰਦੇ ਹਨ ਇਹ ਲੋਕ'
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰਿਸ਼ਤੇਦਾਰਾਂ ਤੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਤਹਿਤ ਕੇਸ ਦਰਜ ਕੀਤਾ ਜਾਵੇਗਾ। ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।