ਹੈਵਾਨ ਬਣੇ ਪਿਓ ਨੇ ਹੱਥੀਂ ਬੁਝਾ ਲਿਆ ਘਰ ਦਾ ਚਿਰਾਗ, ਛੋਟੀ ਜਿਹੀ ਵਜ੍ਹਾ ਪਿੱਛੇ ਉਜਾੜ ਲਿਆ ਘਰ

Saturday, Jul 08, 2023 - 01:14 AM (IST)

ਹੈਵਾਨ ਬਣੇ ਪਿਓ ਨੇ ਹੱਥੀਂ ਬੁਝਾ ਲਿਆ ਘਰ ਦਾ ਚਿਰਾਗ, ਛੋਟੀ ਜਿਹੀ ਵਜ੍ਹਾ ਪਿੱਛੇ ਉਜਾੜ ਲਿਆ ਘਰ

ਜੈਪੁਰ (ਭਾਸ਼ਾ): ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਗੰਜ ਥਾਣਾ ਖੇਤਰ ਵਿਚ ਸ਼ੁੱਕਰਵਾਰ ਨੂੰ ਇਕ ਪਿਓ ਨੇ 2 ਮਾਸੂਮ ਬੱਚਿਆਂ ਨੂੰ ਖੇਤ ਵਿਚ ਬਣੇ ਇਕ ਖੂਹ ਵਿਚ ਸੁੱਟ ਦਿੱਤਾ। ਪਿੰਡ ਵਾਸੀਆਂ ਨੇ ਇਕ ਨੂੰ ਬਚਾ ਲਿਆ ਜਦਕਿ ਇਕ ਬੱਚੇ ਦੀ ਮੌਤ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਦਾਦਾ-ਦਾਦੀ ਹੱਥੋਂ 8-9 ਮਹੀਨਿਆਂ ਦਾ ਪੋਤਾ ਖੋਹ ਕੇ ਲੈ ਗਏ ਬਾਈਕ ਸਵਾਰ, ਨਹੀਂ ਲੱਗੀ ਕੋਈ ਉੱਘ-ਸੁੱਘ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਧਰਮਵੀਰ ਸਿੰਘ ਨੇ ਦੱਸਿਆ ਕਿ ਹਾਥੀਖੇੜਾ ਨਿਵਾਸੀ ਆਕਾਸ਼ ਉਰਫ਼ ਵਿਜੇ ਰਾਵਤ (35) ਪਤਨੀ ਨਾਲ ਵਿਵਾਦ ਦੇ ਚਲਦਿਆਂ ਆਪਣੇ 2 ਮਾਸੂਮ ਬੱਚਿਆਂ ਹਰਸ਼ਵਰਧਨ (5) ਅਤੇ ਹਰਸ਼ਿਤਾ (9) ਨੂੰ ਖੂਹ ਵਿਚ ਧੱਕਾ ਦੇ ਦਿੱਤਾ। ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਹਰਸ਼ਿਤਾ ਨੂੰ ਖੂਹ ਵਿਚੋਂ ਬਾਹਰ ਕੱਢ ਕੇ ਬਚਾ ਲਿਆ ਜਦਕਿ ਪੁਲਸ ਤੇ ਸਿਵਲ ਡਿਫੈਂਸ ਮੁਲਾਜ਼ਮਾਂ ਨੇ ਹਰਸ਼ਵਰਧਨ ਦੀ ਲਾਸ਼ ਨੂੰ ਖੂਹ ਵਿਚੋਂ ਕੱਢਿਆ। 

ਇਹ ਖ਼ਬਰ ਵੀ ਪੜ੍ਹੋ - ਵੱਢੀਖੋਰ SDO ਸੇਵਾਮੁਕਤੀ ਮਗਰੋਂ ਹੋਇਆ ਗ੍ਰਿਫ਼ਤਾਰ, 7 ਸਾਲ ਪਹਿਲਾਂ ਲਈ ਸੀ ਰਿਸ਼ਵਤ

ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿਤਾ ਆਕਾਸ਼ ਉਰਫ਼ ਵਿਜੇ ਰਾਵਤ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਪਤੀ-ਪਤਨੀ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਉਸ ਨੇ (ਮੁਲਜ਼ਮ ਪਿਤਾ) ਨੇ ਇਹ ਕਦਮ ਚੁੱਕਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News