ਧੀ ਦਾ ਵੱਢਿਆ ਸਿਰ ਲੈ ਕੇ ਥਾਣੇ ਪੁੱਜਾ ਪਿਤਾ, ਕਿਹਾ- ਚਚੇਰੇ ਭਰਾ ਨਾਲ ਸਨ ਪ੍ਰੇਮ ਸਬੰਧ

Thursday, Mar 04, 2021 - 02:48 AM (IST)

ਧੀ ਦਾ ਵੱਢਿਆ ਸਿਰ ਲੈ ਕੇ ਥਾਣੇ ਪੁੱਜਾ ਪਿਤਾ, ਕਿਹਾ- ਚਚੇਰੇ ਭਰਾ ਨਾਲ ਸਨ ਪ੍ਰੇਮ ਸਬੰਧ

ਹਰਦੋਈ - ਯੂ.ਪੀ. ਦੇ ਹਰਦੋਈ ਜ਼ਿਲ੍ਹੇ ਵਿੱਚ ਹੋਸ਼ ਉੱਡਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ । ਧੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਪਿਤਾ ਨੇ ਬੇਰਹਿਮੀ ਨਾਲ ਉਸਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਧੀ ਦੀ ਹੱਤਿਆ ਤੋਂ ਬਾਅਦ ਪਿਤਾ ਉਸਦਾ ਸਿਰ ਵੱਢ ਕੇ ਥਾਣੇ ਵੱਲ ਜਾ ਰਿਹਾ ਸੀ। ਉਦੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ- ‘ਕਿਸਾਨ ਅੰਦਲਨ: ਮੌਸਮ ਦੇ ਨਾਲ ਬਦਲਿਆ ਨਜ਼ਾਰਾ, ਧਰਨੇ ’ਤੇ ਹੁਣ ਠੰਡਾਈ ਤੇ ਜੂਸ’

ਦਿਲ ਦਹਿਲਾਅ ਦੇਣ ਵਾਲਾ ਇਹ ਮਾਮਲਾ ਮੰਝਿਲਾ ਥਾਣਾ ਇਲਾਕੇ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਆਪਣੀ 17 ਸਾਲਾ ਧੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਸੀ। ਦੋਸ਼ੀ ਪਿਤਾ ਦਾ ਨਾਮ ਸਰਵੇਸ਼ ਹੈ। ਸਰਵੇਸ਼ ਨੇ ਧਾਰਦਾਰ ਹਥਿਆਰ ਨਾਲ ਧੀ ਦਾ ਸਿਰ ਕੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਧੀ ਦਾ ਕੱਟਿਆ ਸਿਰ ਲੈ ਕੇ ਉਹ ਥਾਣੇ ਵੱਲ ਜਾ ਰਿਹਾ ਸੀ। ਉਦੋਂ ਪੁਲਸ ਨੇ ਉਸ ਨੂੰ ਵੇਖਿਆ ਅਤੇ ਗ੍ਰਿਫਤਾਰ ਕਰ ਲਿਆ।

ਇਹ ਵੀ ਪੜ੍ਹੋ- ਤਾਮਿਲਨਾਡੂ ਚੋਣਾਂ ਤੋਂ ਪਹਿਲਾਂ ਸ਼ਸ਼ਿਕਲਾ ਨੇ ਰਾਜਨੀਤੀ ਤੋਂ ਲਿਆ ਸੰਨਿਆਸ

ਸੂਚਨਾ ਮਿਲਦੇ ਹੀ ਪੁਲਸ ਪ੍ਰਧਾਨ ਅਨੁਰਾਗ ਬਾਲ ਵੀ ਮੌਕੇ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਰਸਤੇ ਵਿੱਚ ਕੁੱਝ ਪੁਲਸ ਕਰਮਚਾਰੀਆਂ ਨੇ ਉਸ ਨੂੰ ਵੇਖਿਆ ਅਤੇ ਇਸਦੇ ਬਾਅਦ ਉਸ ਨੂੰ ਥਾਣੇ ਲਿਜਾਇਆ ਗਿਆ ਜਿੱਥੇ ਉਸਨੇ ਪੁਲਸ ਨੂੰ ਸਾਰੀ ਗੱਲ ਦੱਸੀ। ਉਸ ਨੇ ਆਪਣਾ ਦੋਸ਼ ਸਵੀਕਾਰ ਕਰ ਲਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News