ਪੈਸਿਆਂ ਦੇ ਝਗੜੇ ਨੂੰ ਲੈ ਕੇ ਪਿਓ ਨੇ ਚਾਕੂ ਨਾਲ ਕੀਤਾ ਧੀ ਦਾ ਕਤਲ, ਪਤਨੀ ਨੂੰ ਵੀ ਕਰ''ਤਾ ਲਹੂਲੁਹਾਨ

Sunday, Jul 28, 2024 - 09:42 PM (IST)

ਪੈਸਿਆਂ ਦੇ ਝਗੜੇ ਨੂੰ ਲੈ ਕੇ ਪਿਓ ਨੇ ਚਾਕੂ ਨਾਲ ਕੀਤਾ ਧੀ ਦਾ ਕਤਲ, ਪਤਨੀ ਨੂੰ ਵੀ ਕਰ''ਤਾ ਲਹੂਲੁਹਾਨ

ਨਵੀਂ ਦਿੱਲੀ : ਦਿੱਲੀ ਦੇ ਦਵਾਰਕਾ ਇਲਾਕੇ 'ਚ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਨੂੰ ਲੈ ਕੇ ਐਤਵਾਰ ਨੂੰ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ 22 ਸਾਲਾ ਧੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਪਤਨੀ ਨੂੰ ਵੀ ਜ਼ਖਮੀ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਮ੍ਰਿਤਕਾ ਦੀ ਪਛਾਣ ਰਸ਼ਮੀਨਾ ਖਾਤੂਨ (22) ਵਜੋਂ ਹੋਈ ਹੈ, ਜਦੋਂਕਿ ਉਸ ਦੀ ਮਾਂ ਸੂਫੀਆ ਘਟਨਾ 'ਚ ਜ਼ਖਮੀ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਨਜ਼ਫਗੜ੍ਹ ਇਲਾਕੇ ਦੀ ਹੈ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, “ਪੁਲਸ ਕੰਟਰੋਲ ਰੂਮ (ਪੀਸੀਆਰ) ਨੂੰ ਐਤਵਾਰ ਨੂੰ ਨਜ਼ਫਗੜ੍ਹ ਪੁਲਸ ਸਟੇਸ਼ਨ ਵਿਚ ਕਤਲ ਦੀ ਸੂਚਨਾ ਮਿਲੀ। ਪੁਲਸ ਮੌਕੇ 'ਤੇ ਪਹੁੰਚੀ, ਜਿੱਥੇ ਉਨ੍ਹਾਂ ਨੂੰ 13 ਸਾਲਾ ਲੜਕੀ ਮਿਲੀ। ਲੜਕੀ ਨੇ ਜਾਣਕਾਰੀ ਦੇਣ ਲਈ ਆਪਣੇ ਗੁਆਂਢੀ ਦੀ ਮਦਦ ਲਈ ਸੀ। ਅਧਿਕਾਰੀ ਮੁਤਾਬਕ ਲੜਕੀ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਉਸ ਦੀ ਮਾਂ ਸੂਫੀਆ ਅਤੇ ਪਿਤਾ ਅੱਬਾਸ ਅਲੀ ਵਿਚਾਲੇ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ।

ਪੁਲਸ ਅਧਿਕਾਰੀ ਨੇ ਦੱਸਿਆ, "ਉਸ ਦੇ ਪਿਤਾ ਨੇ ਉਸ ਦੀ ਮਾਂ ਦੇ ਸਿਰ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਜਦੋਂ ਉਸ ਦੀ ਭੈਣ ਰਸ਼ਮੀਨਾ ਖਾਤੂਨ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਪਿਤਾ ਨੇ ਵੀ ਉਸਦੇ ਸਿਰ 'ਤੇ ਵੀ ਚਾਕੂ ਨਾਲ ਹਮਲਾ ਕੀਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ।" ਪੁਲਸ ਮੁਤਾਬਕ ਪੁਲਸ ਦੀ ਇਕ ਟੀਮ ਜ਼ਾਫਰਪੁਰ ਦੇ ਆਰਟੀਆਰਐੱਮ ਹਸਪਤਾਲ ਪਹੁੰਚੀ, ਜਿੱਥੇ ਜ਼ਖਮੀ ਰਸ਼ਮੀਨਾ ਖਾਤੂਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਸੂਫੀਆ ਜ਼ਖਮੀ ਹੋ ਗਈ। ਅਧਿਕਾਰੀ ਨੇ ਕਿਹਾ, "ਇਕ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News