ਸਹੁਰੇ ਦੀ ਸ਼ਰਮਨਾਕ ਕਰਤੂਤ ; ਹੋਣ ਵਾਲੀ ਨੂੰਹ ਨੂੰ ਹੀ ਬਣਾ ਲਿਆ ਘਰਵਾਲੀ

Friday, Jun 20, 2025 - 03:48 PM (IST)

ਸਹੁਰੇ ਦੀ ਸ਼ਰਮਨਾਕ ਕਰਤੂਤ ; ਹੋਣ ਵਾਲੀ ਨੂੰਹ ਨੂੰ ਹੀ ਬਣਾ ਲਿਆ ਘਰਵਾਲੀ

ਰਾਮਪੁਰ- ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਮਪੁਰ 'ਚ ਸਹੁਰੇ ਨੇ ਹੋਣ ਵਾਲੀ ਨੂੰਹ ਨੂੰ ਆਪਣੀ ਪਤਨੀ ਬਣਾ ਲਿਆ। ਦੋਵਾਂ ਦਾ ਰਿਸ਼ਤਾ ਸਾਹਮਣੇ ਆਉਣ 'ਤੇ ਘਰ 'ਚ ਕੋਹਰਾਮ ਮਚ ਗਿਆ। ਸਹੁਰੇ ਦੀ ਉਮਰ 56 ਸਾਲ ਹੈ, ਜਦੋਂ ਕਿ ਜਿਸ ਕੁੜੀ ਨਾਲ ਵਿਆਹ ਕੀਤਾ ਹੈ, ਉਹ ਉਸ ਤੋਂ 27 ਸਾਲ ਛੋਟੀ ਹੈ। ਦਵਾਈ ਦਿਵਾਉਣ ਦੇ ਬਹਾਨੇ ਦੋਵੇਂ 8 ਦਿਨ ਗਾਇਬ ਰਹੇ। ਇਸ ਤੋਂ ਬਾਅਦ ਜਦੋਂ ਉਹ ਪਰਤੇ ਤਾਂ ਦੋਵਾਂ ਨੇ ਵਿਆਹ ਕਰ ਲਿਆ ਸੀ। ਹੰਗਾਮਾ ਹੋਣ 'ਤੇ ਮਾਮਲਾ ਪੰਚਾਇਤ ਤੱਕ ਪਹੁੰਚਾਇਆ। ਇਸ 'ਤੇ ਪਿੰਡ ਦੀ ਪੰਚਾਇਤ ਨੇ ਦੋਵਾਂ ਨੂੰ ਪਿੰਡ 'ਚੋਂ ਕੱਢ ਦਿੱਤਾ। ਸਹੁਰਾ ਅਤੇ ਨੂੰਹ ਪਤੀ-ਪਤਨੀ ਬਣ ਕੇ ਦੂਜੇ ਪਿੰਡ 'ਚ ਰਹਿ ਰਹੇ ਹਨ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ

ਕੀ ਹੈ ਪੂਰਾ ਮਾਮਲਾ

ਭੋਟ ਥਾਣਾ ਖੇਤਰ ਵਾਸੀ ਵਿਅਕਤੀ ਨੇ ਪੁੱਤ ਦਾ ਰਿਸ਼ਤਾ ਕੋਲ ਦੇ ਪਿੰਡ ਦੀ 18 ਸਾਲਾ ਕੁੜੀ ਨਾਲ ਤੈਅ ਕੀਤਾ ਸੀ। ਰਿਸ਼ਤਾ ਤੈਅ ਹੋਣ ਤੋਂ ਬਾਅਦ ਪਿਤਾ ਦਾ ਕੁੜੀ ਦੇ ਘਰ ਵਾਰ-ਵਾਰ ਜਾਣਾ ਸ਼ੁਰੂ ਹੋ ਗਿਆ। ਕਦੇ ਰਿਸ਼ਤੇਦਾਰੀ ਨਿਭਾਉਣ ਦੇ ਬਹਾਨੇ ਤਾਂ ਕਦੇ ਵਿਆਹ ਦੀਆਂ ਤਿਆਰੀਆਂ ਦਾ ਹਵਾਲਾ ਦੇ ਕੇ ਉਹ ਉੱਥੇ ਪਹੁੰਚਦਾ ਰਿਹਾ। ਦੋਵਾਂ ਦੇ ਘਰ ਵਾਲੇ ਇਸ ਨੂੰ ਇਕ ਆਮ ਰਵੱਈਆ ਮੰਨ ਰਹੇ ਸਨ। ਕਰੀਬ ਇਕ ਹਫ਼ਤੇ ਪਹਿਲਾਂ ਲਾੜੇ ਦਾ ਪਿਤਾ ਕਾਰ ਲੈ ਕੇ ਹੋਣ ਵਾਲੀ ਨੂੰਹ ਦੇ ਘਰ ਪੁੱਜਿਆ। 

ਇਹ ਵੀ ਪੜ੍ਹੋ : ਆ ਗਿਆ ਮਾਨਸੂਨ! ਜਾਰੀ ਹੋ ਗਿਆ IMD ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਭਾਰੀ ਮੀਂਹ

ਦਵਾਈ ਦਿਵਾਉਣ ਦੇ ਬਹਾਨੇ ਲੈ ਗਿਆ ਨਾਲ

ਕੁੜੀ ਦੇ ਪਰਿਵਾਰ ਨੂੰ ਕਿਹਾ ਕਿ ਉਹ ਉਸ ਨੂੰ ਡਾਕਟਰ ਕੋਲ ਲਿਜਾਉਣਾ ਚਾਹੁੰਦਾ ਹੈ, ਕਿਉਂਕਿ ਉਹ ਬਹੁਤ ਕਮਜ਼ੋਰ ਹੈ। ਪਰਿਵਾਰ ਵਾਲੇ ਮੰਨ ਗਏ ਪਰ ਦੋਵੇਂ ਸ਼ਾਮ ਤੱਕ ਵੀ ਨਹੀਂ ਪਰਤੇ। ਜਦੋਂ ਪਰਿਵਾਰ ਵਾਲੇ ਸੰਪਰਕ ਕੀਤਾ ਤਾਂ ਸਹੁਰੇ ਨੇ ਕਿਹਾ ਕਿ ਕੁੜੀ ਹਸਪਤਾਲ 'ਚ ਦਾਖ਼ਲ ਹੈ। 2 ਦਿਨ ਤੱਕ ਕੋਈ ਖ਼ਬਰ ਨਹੀਂ ਆਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੁੜ ਪੁੱਛਿਆ ਤਾਂ ਉਹ ਟਾਲ-ਮਟੋਲ ਕਰਨ ਲੱਗਾ। ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਹੋਣ ਵਾਲੀ ਨੂੰਹ ਨੂੰ ਆਪਣੀ ਪਤਨੀ ਦੱਸਿਆ। ਇਹ ਜਾਣ ਕੇ ਮੁੰਡਾ ਗੁੱਸੇ ਨਾਲ ਭਰ ਗਿਆ। ਘਰ 'ਚ ਕਾਫ਼ੀ ਝਗੜਾ ਹੋਇਆ। ਕੁਝ ਹੀ ਦੇਰ 'ਚ ਇਹ ਖ਼ਬਰ ਪੂਰੇ ਪਿੰਡ 'ਚ ਫੈਲ ਗਈ। ਇਸ ਤੋਂ ਬਾਅਦ ਪੰਚਾਇਤ ਬੁਲਾਈ ਗਈ ਅਤੇ ਸਾਰਿਆਂ ਨੇ ਸਹੁਰੇ ਦੀ ਹਰਕਤ ਨੂੰ ਸ਼ਰਮਨਾਕ ਦੱਸਿਆ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News