''''ਇੰਨੇ ਘੱਟ ਨੰਬਰ ਕਿੱਦਾਂ ਆਏ...?'''', ਜ਼ਾਲਮ ਪਿਓ ਨੇ ਕੁੱਟ-ਕੁੱਟ ਮਾਰ''ਤੀ ਧੀ
Monday, Jun 23, 2025 - 01:28 PM (IST)

ਸਾਂਗਲੀ- ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ 'ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਸਕੂਲ ਅਧਿਆਪਕ ਨੇ ਘੱਟ ਨੰਬਰ ਲਿਆਉਣ 'ਤੇ ਆਪਣੀ 16 ਸਾਲਾ ਧੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਆਟਪਾਡੀ ਤਹਿਸੀਲ ਦੇ ਨੇਲਕਰੰਜੀ ਪਿੰਡ 'ਚ ਵਾਪਰੀ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਧੋਂਡੀਰਾਮ ਭੋਸਲੇ (45) ਆਪਣੀ ਧੀ ਸਾਧਨਾ ਤੋਂ ਨਾਰਾਜ਼ ਸੀ। ਉਸ ਦੀ ਧੀ 12ਵੀਂ ਜਮਾਤ ਦੀ ਵਿਦਿਆਰਥਣ ਸਨ। ਇਕ ਪ੍ਰੀਖਿਆ 'ਚ ਘੱਟ ਨੰਬਰ ਆਉਣ ਨੂੰ ਲੈ ਕੇ ਦੋਵਾਂ ਵਿਚਾਲੇ ਕਹਾਸੁਣੀ ਹੋਈ ਸੀ।
ਇਹ ਵੀ ਪੜ੍ਹੋ : ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚਿਆ ਵਿਸ਼ਵਾਸ ਕੁਮਾਰ ਗ੍ਰਿਫ਼ਤਾਰ! ਜਾਣੋ ਪੂਰੀ ਸੱਚਾਈ
ਅਧਿਕਾਰੀ ਨੇ ਦੱਸਿਆ ਕਿ ਮੁਲਾਜ਼ਮ ਨੇ ਆਟਾ ਪੀਸਣ ਲਈ ਇਸਤੇਮਾਲ ਹੋਣ ਵਾਲੇ ਪੱਥਰ ਦੀ ਚੱਕੀ ਦਾ ਲੱਕੜੀ ਦਾ ਹੈਂਡਲ ਚੁੱਕਿਆ ਅਤੇ ਆਪਣੀ ਪਤਨੀ ਤੇ ਪੁੱਤ ਦੀ ਮੌਜੂਦਗੀ 'ਚ ਆਪਣੀ ਧੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਆਟਪਾਡੀ ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਵਿਨੇ ਬਹਿਰ ਨੇ ਕਿਹਾ,''ਗੰਭੀਰ ਰੂਪ ਨਾਲ ਜ਼ਖਮੀ ਸਾਧਨਾ ਨੂੰ ਸਾਂਗਲੀ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ 'ਚ ਉਸ ਦੀ ਮੌਤ ਦਾ ਕਾਰਨ 'ਬਹੁਤ ਸਾਰੀਆਂ ਸੱਟਾਂ ਲੱਗਣਾ' ਦੱਸਿਆ ਗਿਆ ਹੈ।'' ਉਨ੍ਹਾਂ ਦੱਸਿਆ ਕਿ ਕੁੜੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8