ਕਾਂਵੜ ''ਚ ਜੁੜਵਾ ਧੀਆਂ ਨੂੰ ਬਿਠਾ ਕੇ ਲਿਆਇਆ ਪਿਤਾ, 10 ਕਿ.ਮੀ. ਦਾ ਸਫ਼ਰ ਕੀਤਾ ਤੈਅ

Tuesday, Aug 20, 2024 - 03:17 PM (IST)

ਕਾਂਵੜ ''ਚ ਜੁੜਵਾ ਧੀਆਂ ਨੂੰ ਬਿਠਾ ਕੇ ਲਿਆਇਆ ਪਿਤਾ, 10 ਕਿ.ਮੀ. ਦਾ ਸਫ਼ਰ ਕੀਤਾ ਤੈਅ

ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਸਾਵਣ ਦੇ ਆਖਰੀ ਸੋਮਵਾਰ ਨੂੰ ਇਕ ਪਿਤਾ 100 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰ ਗੰਗਾਜਲ ਦੇ ਨਾਲ-ਨਾਲ  ਕਾਵੜ 'ਚ ਬਿਠਾ ਕੇ ਆਪਣੀਆਂ ਦੋ ਧੀਆਂ ਨਾਲ ਲੈ ਕੇ ਆਇਆ। ਇਸ ਅਨੋਖੀ ਕਾਂਵੜ ਯਾਤਰਾ ਤੋਂ ਉਸ ਨੇ ਸਮਾਜ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਧੀਆਂ ਕਿਸੇ ਵੀ ਮਾਇਨੇ ਵਿਚ ਪੁੱਤਾਂ ਨਾਲੋਂ ਘੱਟ ਨਹੀਂ ਹਨ।

ਦਰਅਸਲ ਹਸਾਯਨ ਕੋਤਵਾਲੀ ਖੇਤਰ ਦੇ ਪਿੰਡ ਬਦਨਪੁਰ ਵਾਸੀ ਅਨਿਲ ਕਾਸਗੰਜ ਦੇ ਸੋਂਰੋ ਗੰਗਾ ਘਾਟ ਤੋਂ ਲੱਗਭਗ 100 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਆਪਣੀਆਂ ਧੀਆਂ ਨਾਲ ਆਪਣੇ ਪਿੰਡ ਕਾਂਵੜ ਲੈ ਕੇ ਪਹੁੰਚਿਆ। ਇਸ ਅਨੋਖੀ ਕਾਂਵੜ ਯਾਤਰਾ ਦੀ ਚਰਚਾ ਆਲੇ-ਦੁਆਲੇ ਦੇ ਇਲਾਕਿਆਂ ਵਿਚ ਰਹੀ। ਇਸ ਦੀ ਵਜ੍ਹਾ ਇਹ ਸੀ ਕਿ ਗੰਗਾਜਲ ਦੇ ਨਾਲ-ਨਾਲ ਉਸ ਦੀ ਕਾਂਵੜ ਵਿਚ ਅਨਿਲ ਦੀ 5 ਸਾਲ ਦੀਆਂ ਦੋਵੇਂ ਜੁੜਵਾ ਧੀਆਂ ਵੀ ਬੈਠੀਆਂ ਸਨ। ਅਨਿਲ ਨੇ ਮੰਦਰ ਵਿਚ ਜਾ ਕੇ ਬਾਬਾ ਭੋਲੇਨਾਥ ਦਾ ਗੰਗਾਜਲ ਨਾਲ ਜਲ ਅਭਿਸ਼ੇਕ ਕੀਤਾ।

ਇਸ ਅਨੋਖੀ ਕਾਂਵੜ ਨੂੰ ਲੈ ਕੇ ਅਨਿਲ ਨੇ ਦੱਸਿਆ ਕਿ ਅਕਸਰ ਲੋਕ ਸ਼ਰਵਣ ਕੁਮਾਰ ਵਾਂਗ ਆਪਣੇ ਮਾਤਾ-ਪਿਤਾ ਨੂੰ ਲੈ ਕੇ ਆਉਂਦੇ ਹਨ। ਉਹ ਆਪਣੀਆਂ ਧੀਆਂ ਨੂੰ ਇਸ ਲਈ ਕਾਂਵੜ ਵਿਚ ਲੈ ਕੇ ਆਇਆ ਹੈ, ਕਿਉਂਕਿ ਇਸ ਜ਼ਰੀਏ ਉਹ ਸਮਾਜ ਵਿਚ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਧੀਆਂ 'ਤੇ ਅੱਤਿਆਚਾਰ ਬੰਦ ਹੋਣਾ ਚਾਹੀਦਾ ਹੈ। ਉੱਥੇ ਹੀ ਅਨਿਲ ਨੇ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵਿਚ ਧੀਆਂ ਕਿਸੇ ਵੀ ਮਾਇਨੇ ਵਿਚ ਪੁੱਤਾਂ ਤੋਂ ਘੱਟ ਨਹੀਂ ਹਨ, ਉਨ੍ਹਾਂ ਦੀ ਸੁਰੱਖਿਆ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਸਾਨੂੰ ਧੀਆਂ ਨੂੰ ਪੜ੍ਹਾ-ਲਿਖਾ ਕੇ ਉਨ੍ਹਾਂ ਨੂੰ ਤਰੱਕੀ ਦੇ ਰਸਤੇ ਅੱਗੇ ਵਧਾਉਣਾ ਚਾਹੀਦਾ ਹੈ। 


author

Tanu

Content Editor

Related News