ਦੁਖ਼ਦ ਖ਼ਬਰ; ਕੰਨਿਆਦਾਨ ਤੋਂ ਬਾਅਦ ਪਿਤਾ ਨੇ ਤੋੜਿਆ ਦਮ, ਧੀ ਨੂੰ ਬਿਨਾਂ ਦੱਸੇ ਡੋਲੀ ਕਰ ਦਿੱਤੀ ਵਿਦਾ
Tuesday, May 30, 2023 - 05:52 PM (IST)
ਜੌਨਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਜੌਨਪੁਰ ਜ਼ਿਲ੍ਹੇ ਦੇ ਤੇਜ਼ੀ ਬਾਜ਼ਾਰ ਖੇਤਰ ਦੇ ਆਇਰ ਪਿੰਡ ਵਾਸੀ ਇਕ ਬਜ਼ੁਰਗ ਨੇ ਧੀ ਦਾ ਕੰਨਿਆਦਾਨ ਕਰਨ ਦੇ ਕੁਝ ਦੇਰ ਬਾਅਦ ਦਮ ਤੋੜ ਦਿੱਤਾ। ਮੰਗਲਵਾਰ ਸਵੇਰੇ ਧੀ ਅਤੇ ਬਾਰਾਤ ਨੂੰ ਸੂਚਨਾ ਦਿੱਤੇ ਬਿਨਾਂ ਪਰਿਵਾਰ ਵਾਲਿਆਂ ਨੇ ਡੋਲੀ ਵਿਦਾ ਕਰ ਦਿੱਤਾ। ਵਿਦਾਈ ਤੋਂ ਬਾਅਦ ਬਜ਼ੁਰਗ ਦੀ ਅਰਥੀ ਚੁੱਕੀ ਗਈ। ਆਇਰ ਪਿੰਡ ਦੇ ਦੇਵ ਨਾਰਾਇਣ ਮਿਸ਼ਰਾ (70) ਬਹੁਤ ਤਮੰਨਾ ਸੀ ਕਿ ਧੀ ਦਾ ਕੰਨਿਆਦਾਨ ਕਰ ਕੇ ਜਵਾਈ ਨਾਲ ਵਿਦਾ ਕਰਨਗੇ। ਧੀ ਦਾ ਸੁਜਾਨਗੰਜ 'ਚ ਵਿਆਹ ਤੈਅ ਹੋਇਆ, ਸੋਮਵਾਰ ਨੂੰ ਬਾਰਾਤ ਆਈ, ਕੰਨਿਆਦਾਨ ਵੀ ਹੋਇਆ ਪਰ ਧੀ ਨੂੰ ਡੋਲੀ 'ਚ ਬਿਠਾ ਕੇ ਵਿਦਾ ਕਰਨ ਤੋਂ ਪਹਿਲਾਂ ਹੀ ਉਹ ਚੱਲੇ ਗਏ। ਗਮਗੀਨ ਮਾਹੌਲ ਦਰਮਿਆਨ ਪਰਿਵਾਰ ਦੇ ਲੋਕਾਂ ਨੇ ਧੀ ਨੂੰ ਇਸ ਬਾਰੇ ਦੱਸੇ ਬਿਨਾਂ ਹੀ ਡੋਲੀ ਵਿਦਾ ਕੀਤੀ। ਬਾਅਦ 'ਚ ਪਿਤਾ ਦੀ ਲਾਸ਼ ਨੂੰ ਪ੍ਰਯਾਗਰਾਜ ਲਿਜਾ ਕੇ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਖੱਡ 'ਚ ਡਿੱਗੀ, 8 ਲੋਕਾਂ ਦੀ ਮੌਤ
ਦੇਵ ਨਾਰਾਇਣ ਮਿਸ਼ਰ ਕੁਝ ਦਿਨਾਂ ਤੋਂ ਬੀਮਾਰ ਸਨ, ਇਸ ਵਿਚ ਉਨ੍ਹਾਂ ਨੇ ਆਪਣੀ ਧੀ ਰਾਗਿਨੀ ਲਈ ਸੁਜਾਨਗੰਜ 'ਚ ਰਿਸ਼ਤਾ ਲੱਭਿਆ। 29 ਮਈ ਵਿਆਹ ਦੀ ਤਾਰੀਖ਼ ਤੈਅ ਕੀਤੀ ਗਈ। ਬਾਰਾਤ ਆਈ, ਸੁਆਗਤ ਹੋਇਆ, ਵਿਆਹ ਦੀ ਰਸਮ ਅਦਾ ਕੀਤੀ ਗਈ। ਕੰਨਿਆਦਾਨ ਹੋਇਆ ਅਤੇ ਉਸ ਤੋਂ ਬਾਅਦ ਰਾਗਿਨੀ ਦੀ ਵਿਦਾਈ ਦੀ ਤਿਆਰੀ ਹੋ ਰਹੀ ਸੀ, ਉਦੋਂ ਅਚਾਨਕ ਦੇਵ ਨਾਰਾਇਣ ਮਿਸ਼ਰ ਨੂੰ ਦਿਲਾ ਦਾ ਦੌਰਾ ਪਿਆ ਅਤੇ ਡਿੱਗ ਗਏ। ਪਰਿਵਾਰ ਦੇ ਲੋਕ ਉਨ੍ਹਾਂ ਨੂੰ ਲੈ ਕੇ ਬਰਈਪਾਰ ਸਥਿਤ ਇਕ ਨਿੱਜੀ ਹਸਪਤਾਲ ਗਏ, ਜਿੱਥੇ ਡਾਕਟਰਾਂ ਨੇ ਦੇਵ ਨਾਰਾਇਣ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰ ਦੇ ਹੋਰ ਮੈਂਬਰ ਕਿਸੇ ਤਰ੍ਹਾਂ ਨਾਲ ਗੱਲ ਉਦੋਂ ਤੱਕ ਲੁਕਾਏ ਰਹੇ, ਜਦੋਂ ਤੱਕ ਰਾਗਿਨੀ ਦੀ ਵਿਦਾਈ ਨਹੀਂ ਹੋ ਗਈ। ਸਵੇਰੇ ਧੀ ਦੀ ਵਿਦਾਈ ਕਰਨ ਤੋਂ ਬਾਅਦ ਦੇਵਨਾਰਾਇਣ ਮਿਸ਼ਰ ਦੀ ਮ੍ਰਿਤਕ ਦੇਹ ਲੈ ਕੇ ਲੋਕ ਪ੍ਰਯਾਗਰਾਜ ਗਏ, ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ। ਮੰਗਲਵਾਰ ਸਵੇਰੇ ਜਦੋਂ ਲੋਕਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਮਾਤਮ ਛਾ ਗਿਆ।