ਪਿਓ-ਧੀ ਨੇ ਕਰ ਦਿੱਤਾ ਕਮਾਲ, ਦੋਵੇਂ ਇਕੱਠੇ ਬਣੇ ਲੇਖਪਾਲ

Friday, Jan 05, 2024 - 04:09 PM (IST)

ਪਿਓ-ਧੀ ਨੇ ਕਰ ਦਿੱਤਾ ਕਮਾਲ, ਦੋਵੇਂ ਇਕੱਠੇ ਬਣੇ ਲੇਖਪਾਲ

ਸੁਲਤਾਨਪੁਰ- ਉੱਤਰ ਪ੍ਰਦੇਸ਼ 'ਚ ਲੇਖਪਾਲ ਭਰਤੀ ਦੇ ਨਤੀਜੇ ਆਉਣ ਤੋਂ ਬਾਅਦ ਸੁਲਤਾਨਪੁਰ ਦੇ ਇਕ ਪਿੰਡ 'ਚ ਦੋਹਰੀ ਖੁਸ਼ੀ ਦਾ ਮਾਹੌਲ ਹੈ। ਲੇਖਪਾਲ ਦੇ ਅਹੁਦੇ 'ਤੇ ਫ਼ੌਜ ਤੋਂ ਸੇਵਾਮੁਕਤ ਪਿਤਾ ਨੇ ਸਫ਼ਲਤਾ ਹਾਸਲ ਕੀਤੀ, ਉੱਥੇ ਹੀ ਧੀ ਨੇ ਵੀ ਲੇਖਪਾਲ ਪ੍ਰੀਖਿਆ 'ਚ ਪਹਿਲੀ ਕੋਸ਼ਿਸ਼ 'ਚ ਹੀ ਬਾਜ਼ੀ ਮਾਰ ਲਈ। ਪਿਓ-ਧੀ ਦੀ ਇਕੱਠੀ ਲੇਖਪਾਲ ਦੇ ਅਹੁਦੇ 'ਤੇ ਚੋਣ ਹੋਣ ਨਾਲ ਪਰਿਵਾਰ 'ਚ ਦੋਹਰੀ ਖੁਸ਼ੀ ਆਈ ਹੈ। ਬਲਦੀਰਾਏ ਤਹਿਸੀਲ ਖੇਤਰ ਦੇ ਪੂਰੇ ਜਵਾਹਰ ਤਿਵਾਰੀ ਪਿੰਡ ਦੇ ਰਵਿੰਦਰ ਤ੍ਰਿਪਾਠੀ 2019 'ਚ ਫ਼ੌਜ ਤੋਂ ਸੇਵਾਮੁਕਤ ਹੋਏ।

ਇਹ ਵੀ ਪੜ੍ਹੋ : ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਰਹਿਣਗੇ ਬੰਦ

ਫ਼ੌਜ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਘਰ ਬੈਠਣਾ ਸਹੀ ਨਹੀਂ ਸਮਝਿਆ ਅਤੇ ਉਨ੍ਹਾਂ ਨੇ ਆਪਣੀ ਧਈ ਪ੍ਰਿਯਾ ਤ੍ਰਿਪਾਠੀ ਨਾਲ ਪੜ੍ਹਾਈ ਸ਼ੁਰੂ ਕਰ ਦਿੱਤੀ। ਉੱਥੇ ਹੀ ਪਿਤਾ ਨੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਤੋਂ ਡੀ.ਐੱਲ.ਐੱਡ. (ਡਿਪਲੋਮਾ ਇਨ ਏਲੀਮੈਂਟਰੀ ਐਜੂਕੇਸ਼ਨ) ਦੀ ਸਿਖਲਾਈ ਲਈ ਤਾਂ ਧੀ ਨੇ ਡੀ.ਐੱਡ. (ਡਿਪਲੋਮਾ ਇਨ ਐਜੂਕੇਸ਼ਨ) ਕੀਤਾ। ਫਿਰ ਪਿਓ-ਧੀ ਨੇ ਲਖਨਊ 'ਚ ਮਾਲੀਆ ਲੇਖਪਾਲ ਦੀ ਪ੍ਰੀਖਿਆ ਦਿੱਤੀ। ਉੱਤਰ ਪ੍ਰਦੇਸ਼ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਕਮਿਸ਼ਨ ਵਲੋਂ ਕਰਵਾਈ ਗਈ ਲੇਖਪਾਲ ਭਰਤੀ ਦੀ ਨਤੀਜਾ ਆਇਆ ਤਾਂ ਪਿਓ-ਧੀ ਇਕੱਠੇ ਸਫ਼ਲ ਹੋਏ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News