ਪਿਤਾ ਦਾ ਸੁਪਨਾ ਪੂਰਾ ਕਰਨ ਲਈ ਲਾੜੇ ਨੇ ਹੈਲੀਕਾਪਟਰ ਰਾਹੀਂ ਲਿਆਂਦੀ ਲਾੜੀ, ਖ਼ਰਚ ਕੀਤੇ ਲੱਖਾਂ ਰੁਪਏ

Wednesday, Jul 01, 2026 - 08:05 AM (IST)

ਪਿਤਾ ਦਾ ਸੁਪਨਾ ਪੂਰਾ ਕਰਨ ਲਈ ਲਾੜੇ ਨੇ ਹੈਲੀਕਾਪਟਰ ਰਾਹੀਂ ਲਿਆਂਦੀ ਲਾੜੀ, ਖ਼ਰਚ ਕੀਤੇ ਲੱਖਾਂ ਰੁਪਏ

ਭਿੰਡ (ਏਜੰਸੀ) - ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਲਹਾਰ ਖੇਤਰ ’ਚ ਚੱਲ ਰਿਹਾ ਇਕ ਵਿਆਹ ਸਮਾਗਮ ਉਸ ਸਮੇਂ ਖਿੱਚ ਦਾ ਕੇਂਦਰ ਬਣ ਗਿਆ, ਜਦੋਂ ਲਾੜਾ ਆਪਣੀ ਲਾੜੀ ਨੂੰ ਗਵਾਲੀਅਰ ਤੋਂ ਹੈਲੀਕਾਪਟਰ ਰਾਹੀਂ ਵਿਦਾ ਕਰਵਾ ਕੇ ਲਹਾਰ ਲੈ ਕੇ ਪੁੱਜਾ। ਸਥਾਨਕ ਲੋਕਾਂ ਅਨੁਸਾਰ ਲਹਾਰ ਖੇਤਰ ’ਚ ਇਸ ਤਰ੍ਹਾਂ ਦੀ ਇਹ ਪਹਿਲੀ ਘਟਨਾ ਹੈ। ਲਾੜੀ ਨੂੰ ਹੈਲੀਕਾਪਟਰ ਰਾਹੀਂ ਆਪਣੇ ਘਰ ਤੱਕ ਲਿਆਉਣ ਲਈ ਲਾੜੇ ਨੇ 5 ਲੱਖ ਰੁਪਏ ਖਰਚ ਕੀਤੇ ਹਨ, ਜੋ ਚਰਚਾ ਦਾ ਵਿਸ਼ਾ ਹੈ।

ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਮਿਲੀ ਵੱਡੀ ਰਾਹਤ

ਜਾਣਕਾਰੀ ਅਨੁਸਾਰ ਡਾ. ਮਨੀਸ਼ ਚੰਦੇਲ ਦੇ ਪਿਤਾ ਅਨਿਰੁਧ ਸਿੰਘ ਚੰਦੇਲ ਇੰਡੋ-ਤਿੱਬਤੀਅਨ ਬਾਰਡਰ ਪੁਲਸ ਫੋਰਸ ਵਿਚ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦੀ ਇੱਛਾ ਸੀ ਕਿ ਪੁੱਤਰ ਦੇ ਵਿਆਹ ’ਚ ਨੂੰਹ ਦੀ ਵਿਦਾਈ ਹੈਲੀਕਾਪਟਰ ਰਾਹੀਂ ਹੋਵੇ। ਪਰਿਵਾਰ ਨੇ ਇਸ ਇੱਛਾ ਨੂੰ ਪੂਰਾ ਕਰਨ ਲਈ ਲਾੜੀ ਦੀ ਵਿਦਾਈ ਹੈਲੀਕਾਪਟਰ ਰਾਹੀਂ ਕਰਵਾਉਣ ਦਾ ਪ੍ਰਬੰਧ ਕੀਤਾ। ਪਰਿਵਾਰਕ ਮੈਂਬਰਾਂ ਅਨੁਸਾਰ ਵਿਆਹ ਸਮਾਗਮ 28 ਜੂਨ ਨੂੰ ਲਹਾਰ ਦੇ ਭਾਟਨਤਾਲ ਤੋਂ ਗਵਾਲੀਅਰ ਦੇ ਪੁਰਾਣੀ ਛਾਉਣੀ ਸਥਿਤ ਰਾਜਮੋਹਨ ਪੈਲੇਸ ’ਚ ਸੰਪੰਨ ਹੋਇਆ। ਵਿਆਹ ਤੋਂ ਬਾਅਦ 29 ਜੂਨ ਨੂੰ ਲਾੜੀ ਦੀ ਵਿਦਾਈ ਹੈਲੀਕਾਪਟਰ ਰਾਹੀਂ ਕਰਵਾਈ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News