ਫਤਿਹਾਬਾਦ ਦਾ ਨਾਂ ਬਦਲੇਗਾ, ਹੁਣ ਹੋਵੇਗਾ ਸਿੰਧੂਰਪੁਰਮ

Wednesday, Jun 25, 2025 - 03:58 AM (IST)

ਫਤਿਹਾਬਾਦ ਦਾ ਨਾਂ ਬਦਲੇਗਾ, ਹੁਣ ਹੋਵੇਗਾ ਸਿੰਧੂਰਪੁਰਮ

ਆਗਰਾ - ਆਗਰਾ ਦੇ ਜ਼ਿਲਾ ਪੰਚਾਇਤ ਬੋਰਡ ਨੇ ਫਤਿਹਾਬਾਦ ਸ਼ਹਿਰ ਦਾ ਨਾਂ ਬਦਲ ਕੇ ਸਿੰਧੂਰਪੁਰਮ ਕਰਨ ਦਾ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਮੈਂਬਰਾਂ ਨੇ ਫਤਿਹਾਬਾਦ ਨੂੰ ਗੁਲਾਮੀ ਦਾ ਪ੍ਰਤੀਕ ਦੱਸਦੇ ਹੋਏ ਨਵਾਂ ਨਾਂ ‘ਆਪ੍ਰੇਸ਼ਨ ਸਿੰਧੂਰ’ ਤੋਂ ਪ੍ਰੇਰਿਤ ਹੋ ਕੇ ਚੁਣਿਆ ਹੈ। ਨਾਲ ਹੀ, ਫਤਿਹਾਬਾਦ ਦੇ ਬਾਦਸ਼ਾਹੀ ਬਾਗ ਦਾ ਨਾਂ ਵੀ ਬਦਲ ਕੇ ‘ਬ੍ਰਹਿਮਾ ਬਾਗ’ ਰੱਖਣ ਦਾ ਮਤਾ ਪਾਸ ਕੀਤਾ ਗਿਆ ਹੈ। ਹੁਣ ਇਹ ਮਤੇ ਪ੍ਰਸ਼ਾਸਨ ਰਾਹੀਂ ਸ਼ਾਸਨ ਨੂੰ ਭੇਜੇ ਜਾਣਗੇ। ਮੀਟਿੰਗ ਵਿਚ ਖੇਤਰੀ ਵਿਕਾਸ, ਪਿੰਡਾਂ ਵਿਚ ਚਿਲਡਰਨ ਪਾਰਕ ਨਿਰਮਾਣ ਅਤੇ ਮਹਾਪੁਰਸ਼ਾਂ ਦੇ ਬੁੱਤ ਲਗਾਉਣ ਦੇ ਮਤੇ ਵੀ ਪਾਸ ਹੋਏ। 


author

Inder Prajapati

Content Editor

Related News