ਇਕ ਜਨਵਰੀ ਤੋਂ ਸਭ ਟੋਲ ਪਲਾਜ਼ਿਆਂ ਉੱਤੇ ਫਾਸਟੈਗ ਹੋਵੇਗਾ ਜ਼ਰੂਰੀ

Monday, Nov 23, 2020 - 01:30 AM (IST)

ਇਕ ਜਨਵਰੀ ਤੋਂ ਸਭ ਟੋਲ ਪਲਾਜ਼ਿਆਂ ਉੱਤੇ ਫਾਸਟੈਗ ਹੋਵੇਗਾ ਜ਼ਰੂਰੀ

ਲਖਨਊ (ਨਾਸਿਰ)- ਇਕ ਜਨਵਰੀ ਤੋਂ ਸਭ ਚਾਰ ਪਹੀਆ ਮੋਟਰ ਗੱਡੀਆਂ ਲਈ ਫਾਸਟੈਗ ਜ਼ਰੂਰੀ ਕਰ ਦਿੱਤਾ ਗਿਆ ਹੈ। ਡਿਜਟਲੀਕਰਨ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਵਲੋਂ ਸਭ ਟੋਲ ਪਲਾਜ਼ਿਆਂ ਉੱਤੇ ਨਕਦੀ ਦੇ ਲੈਣ-ਦੇਣ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ।
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨ.ਐੱਚ.ਏ.ਆਈ.) ਦੇ ਯੋਜਨਾ ਨਿਰਦੇਸ਼ਕ ਐੱਨ.ਐੱਨ. ਗਿਰੀ ਨੇ ਐਤਵਾਰ ਦੱਸਿਆ ਕਿ ਕੇਂਦਰ ਸਰਕਾਰ 31 ਦਸੰਬਰ ਤੱਕ ਫਾਸਟੈਗ ਨੂੰ 100 ਫੀਸਦੀ ਤੱਕ ਲਾਗੂ ਕਰਨਾ ਚਾਹੁੰਦੀ ਹੈ। ਅਜਿਹੀ ਹਾਲਤ ਵਿਚ ਜੇ ਕਿਸੇ ਮੋਟਰ ਗੱਡੀ ਦੇ ਮਾਲਕ ਨੇ ਆਪਣੀ ਮੋਟਰ ਗੱਡੀ ਉਤੇ ਫਾਸਟੈਗ ਨਾ ਲਵਾਇਆ ਤਾਂ ਹਾਈਵੇਅ ਉੱਤੇ 1 ਜਨਵਰੀ ਤੋਂ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ 15 ਨਵੰਬਰ ਨੂੰ ਕੇਂਦਰ ਸਰਕਾਰ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਸ ਪਿੱਛੋਂ ਲਖਨਊ ਦੇ ਵੱਖ-ਵੱਖ ਟੋਲ ਪਲਾਜ਼ਿਆਂ ਉੱਤੇ 1 ਜਨਵਰੀ ਤੋਂ ਸਭ ਚਾਰ ਪਹੀਆ ਮੋਟਰ ਗੱਡੀਆਂ ਲਈ ਫਾਸਟੈਗ ਜ਼ਰੂਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:ਕਿਸੇ ਵੀ ਸਥਾਨ 'ਤੇ ਬੱਲੇਬਾਜ਼ੀ ਲਈ ਤਿਆਰ ਹਾਂ, ਟੀਮ ਮੈਨੇਜਮੈਂਟ 'ਤੇ ਫੈਸਲਾ ਛੱਡਿਆ : ਰੋਹਿਤ
ਇਥੋਂ ਹਾਸਲ ਕਰੋ ਫਾਸਟੈਗ:
ਐੱਨ. ਐੱਚ. ਏ. ਆਈ. ਮੁਤਾਬਕ ਫਾਸਟੈਗ ਈ-ਕਾਮਰਸ ਵੈੱਬਸਾਈਟ ਅਮੇਜ਼ਨ, ਫਲਿਪਕਾਰਟ, ਸਨੈਪਡੀਲ ਤੇ ਪੇ.ਟੀ.ਐੱਮ. ਉੱਤੇ ਮਿਲਣਯੋਗ ਹੈ। ਇਸ ਤੋਂ ਇਲਾਵਾ ਇਸ ਨੂੰ ਵੱਖ-ਵੱਖ ਬੈਂਕਾਂ ਤੇ ਪੈਟਰੋਲ ਪੰਪਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ। ਇਸ ਮੰਤਵ ਲਈ ਦਸਤਾਵੇਜ਼ ਵਜੋਂ ਡਰਾਈਵਿੰਗ ਲਾਈਸੈਂਸ ਅਤੇ ਮੋਟਰ ਗੱਡੀ ਦੀ ਰਜਿਸਟ੍ਰੇਸ਼ਨ ਦੀ ਫੋਟੋ ਕਾਪੀ ਦੇਣੀ ਹੋਵੇਗੀ। ਫਾਸਟੈਗ 200 ਰੁਪਏ ਵਿਚ ਮਿਲਦਾ ਹੈ। ਇਸ ਨੂੰ ਘੱਟੋ-ਘੱਟ 100 ਰੁਪਏ ਨਾਲ ਰੀਚਾਰਜ ਕਰਵਾਇਆ ਜਾ ਸਕਦਾ ਹੈ।


author

Gurdeep Singh

Content Editor

Related News