ਹੁਣ ਤੱਕ ਜਾਰੀ ਹੋਏ 70 ਲੱਖ ਤੋਂ ਜ਼ਿਆਦਾ ਫਾਸਟੈਗ

11/28/2019 9:29:44 AM

ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਹੁਣ ਤੱਕ 70 ਲੱਖ ਤੋਂ ਜ਼ਿਆਦਾ ਫਾਸਟੈਗ ਜਾਰੀ ਕੀਤੇ ਗਏ ਹਨ। ਮੰਗਲਵਾਰ ਨੂੰ ਸਭ ਤੋਂ ਜ਼ਿਆਦਾ 1,35,583 ਟੈਗ ਦੀ ਵਿਕਰੀ ਹੋਈ ਹੈ। ਇਹ ਇਕ ਦਿਨ 'ਚ ਵਿਕਰੀ ਦਾ ਸਭ ਤੋਂ ਉੱਚਾ ਪੱਧਰ ਹੈ। ਰਾਸ਼ਟਰੀ ਇਲੈਕਟ੍ਰੋਨਿਕ ਟੋਲ ਕੁਲੈਕਸ਼ਨ (ਐੱਨ.ਈ.ਟੀ.ਸੀ.) ਪ੍ਰੋਗਰਾਮ ਨੂੰ ਦੇਸ਼ ਭਰ 'ਚ ਲਾਗੂ ਕੀਤਾ ਗਿਆ, ਤਾਂ ਜੋ ਰੁਕਾਵਟਾਂ ਨੂੰ ਖਤਮ ਕਰਕੇ ਆਵਾਜਾਈ ਨੂੰ ਆਸਾਨ ਅਤੇ ਫੀਸ ਕੁਲੈਕਸ਼ਨ ਨੂੰ ਆਸਾਨ ਬਣਾਇਆ ਜਾ ਸਕੇ। ਇਹ ਸੜਕ ਆਵਾਜਾਈ ਅਤੇ ਰਾਜਮਾਰਗ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਅੱਜ ਦੀ ਤਾਰੀਕ ਤੱਕ 70 ਲੱਖ ਤੋਂ ਜ਼ਿਆਦਾ ਫਾਸਟੈਗ ਜਾਰੀ ਕੀਤੇ ਗਏ ਹਨ। 26 ਨਵੰਬਰ 2019 (ਮੰਗਲਵਾਰ) ਨੂੰ ਇਕ ਦਿਨ 'ਚ ਸਭ ਤੋਂ ਜ਼ਿਆਦਾ 1,35,583 ਟੈਗ ਜਾਰੀ ਕੀਤੇ ਗਏ। ਇਸ ਤੋਂ ਪਹਿਲਾਂ ਇਕ ਦਿਨ 'ਚ ਸਭ ਤੋਂ ਜ਼ਿਆਦਾ 1.03 ਲੱਖ ਟੈਗ ਜਾਰੀ ਕੀਤੇ ਗਏ ਸਨ।
ਫਾਸਟੈਗ ਜਾਰੀ ਕਰਨ 'ਚ ਰੋਜ਼ਾਨ ਆਧਾਰ 'ਤੇ ਔਸਤਨ 330 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਅੰਕੜਾ ਜੁਲਾਈ 'ਚ 8,000 ਤੋਂ ਵਧ ਕੇ ਨਵੰਬਰ 'ਚ 35,000 ਟੈਗ ਹੋ ਗਿਆ। ਬਿਆਨ 'ਚ ਗਿਆ ਹੈ ਕਿ ਫਾਸਟੈਗ ਨੂੰ 21 ਨਵੰਬਰ ਨੂੰ ਮੁਫਤ ਕੀਤੇ ਜਾਣ ਦੇ ਬਾਅਦ ਫਾਸਟੈਗ ਵਿਕਰੀ 'ਚ ਤੇਜ਼ੀ ਦੇਖੀ ਗਈ ਹੈ। ਫਾਸਟੈਗ ਨੂੰ 560 ਤੋਂ ਜ਼ਿਆਦਾ ਟੋਲ ਪਲਾਜ਼ਾ 'ਤੇ ਸਵੀਕਾਰ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਹੋਰ ਵਧਾਇਆ ਜਾ ਰਿਹਾ ਹੈ।


Aarti dhillon

Content Editor

Related News