ਤੇਜ਼ ਰਫਤਾਰ ਦਾ ਕਹਿਰ: ਡਿਵਾਇਡਰ ਨਾਲ ਟਕਰਾਈ ਕਾਰ, 3 ਦੀ ਮੌਤ

Tuesday, Dec 05, 2017 - 04:58 PM (IST)

ਇਟਾਵਾ— ਯੂ.ਪੀ ਦੇ ਇਟਾਵਾ 'ਚ ਉਸ ਸਮੇਂ ਹੱਲਚੱਲ ਮਚ ਗਈ ਜਦੋਂ ਲਖਨਊ ਐਕਸਪ੍ਰੈਸ ਵੇਅ 'ਤੇ ਇਕ ਤੇਜ਼ ਰਫਤਾਰ ਕਾਰ ਡਿਵਾਇਡਰ ਨਾਲ ਟਕਰਾ ਗਈ। ਜਿਸ 'ਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ। ਪੁਲਸ ਮ੍ਰਿਤਕਾ ਦੀ ਪਛਾਣ ਕਰਨ ਦੀ ਕੋਸ਼ਿਸ਼ 'ਚ ਲੱਗੀ ਹੈ।

PunjabKesari
ਮਾਮਲਾ ਸੈਫਈ ਥਾਣਾ ਖੇਤਰ ਦੇ ਟਿਮਰੂਆ ਚੌਰਾਹੇ ਨੇੜੇ ਦਾ ਹੈ। ਜਿੱਥੇ ਐਕਸਪ੍ਰੈਸ ਵੇਅ 'ਤੇ ਤੇਜ਼ ਰਫਤਾਰ ਨਾਲ ਆ ਰਹੀ ਇਕ ਕਾਰ ਡਿਵਾਇਡਰ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉਡ ਗਏ। ਇਸ ਹਾਦਸੇ 'ਚ ਕਾਰ ਦੇ ਅੰਦਰ ਸਵਾਰ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ 'ਚ ਇਕ ਔਰਤ ਸ਼ਾਮਲ ਹੈ।

PunjabKesari
ਸਥਾਨਕ ਲੋਕਾਂ ਨੇ ਇਸ ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਥਾਣਾ ਪ੍ਰਧਾਨ ਮਹੇਸ਼ ਵੀਰ ਘਟਨਾ ਸਥਾਨ 'ਤੇ ਪੁੱਜੇ। ਹਾਦਸੇ 'ਚ 4 ਹੋਰ ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਸੈਫਈ ਦੇ ਪੀ.ਜੀ.ਆਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾ ਦੀ ਪਛਾਣ ਕਰਨ ਦੀ ਕੋਸ਼ਿਸ਼ 'ਚ ਪੁਲਸ ਲੱਗੀ ਹੋਈ ਹੈ।


Related News