ਫਾਰੂਕ ਅਬਦੁੱਲਾ ਨੇ ਕਸ਼ਮੀਰ ''ਚ ਇਲੈਕਟ੍ਰਿਕ ਰੇਲ ਸ਼ੁਰੂ ਕਰਨ ''ਤੇ PM ਮੋਦੀ ਦੀ ਕੀਤੀ ਤਾਰੀਫ਼

Wednesday, Feb 21, 2024 - 01:55 PM (IST)

ਫਾਰੂਕ ਅਬਦੁੱਲਾ ਨੇ ਕਸ਼ਮੀਰ ''ਚ ਇਲੈਕਟ੍ਰਿਕ ਰੇਲ ਸ਼ੁਰੂ ਕਰਨ ''ਤੇ PM ਮੋਦੀ ਦੀ ਕੀਤੀ ਤਾਰੀਫ਼

ਸ਼੍ਰੀਨਗਰ (ਵਾਰਤਾ)- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਫਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ ਕਸ਼ਮੀਰ ਘਾਟੀ ਦੀ ਪਹਿਲੀ ਇਲੈਕਟ੍ਰਿਕ ਰੇਲ ਗੱਡੀ ਸਮਰਪਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਜੰਮੂ ਕਸ਼ਮੀਰ ਦੇ ਦੌਰੇ 'ਤੇ ਆਏ ਸ਼੍ਰੀ ਮੋਦੀ ਨੇ ਮੰਗਲਵਾਰ ਨੂੰ ਸ਼੍ਰੀਨਗਰ ਦੇ ਨੌਗਾਮ ਰੇਲਵੇ ਸਟੇਸ਼ਨ 'ਤੇ ਆਭਾਸੀ ਮਾਧਿਅਮ ਨਾਲ ਰਾਮਬਨ ਜ਼ਿਲ੍ਹੇ ਦੇ ਬਾਰਾਮੂਲਾ-ਸ਼੍ਰੀਨਗਰ-ਬਨਿਹਾਲ-ਸੰਗਲਦਾਨ 'ਤੇ ਪਹਿਲੀ ਇਲੈਕਟ੍ਰਿਕ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ। ਸ਼੍ਰੀ ਅਬਦੁੱਲਾ ਨੇ ਨੌਗਾਮ ਸਟੇਸ਼ਨ 'ਤੇ ਕਿਹਾ,''ਇਹ ਇਕ ਬਹੁਤ ਵੱਡੀ ਉਪਲੱਬਧੀ ਹੈ ਕਿ ਅਜਿਹੀ ਪਹਿਲ ਕੀਤੀ ਗਈ ਹੈ। ਮੈਂ ਪ੍ਰਧਾਨ ਮੰਤਰੀ ਅਤੇ ਰੇਲ ਮੰਤਰਾਲਾ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਇਸ 'ਚ ਯੋਗਦਾਨ ਦਿੱਤਾ।'' ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਰੇਲਵੇ ਦੇ ਉਨ੍ਹਾਂ ਕਰਮਚਾਰੀਆਂ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਕਸ਼ਮੀਰ 'ਚ ਰੇਲ ਲਿਆਉਣ ਲਈ ਅਥੱਕ ਕੋਸ਼ਿਸ਼ ਕੀਤੀ ਅਤੇ ਉਮੀਦ ਜਤਾਈ ਕਿ ਇਹ ਕਸ਼ਮੀਰ ਦੇ ਲੋਕਾਂ ਲਈ ਫ਼ਲਦਾਈ ਹੋਵੇਗਾ। 

ਇਹ ਵੀ ਪੜ੍ਹੋ : PM ਮੋਦੀ ਨੇ ਜੰਮੂ ਕਸ਼ਮੀਰ 'ਚ 32 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

ਉਨ੍ਹਾਂ ਕਿਹਾ,''ਮੈਨੂੰ ਉਮੀਦ ਹੈ ਕਿ ਕੱਟੜਾ ਤੋਂ ਰੇਲ ਗੱਡੀ ਜਲਦ ਹੀ ਸੰਗਲਦਾਨ ਨਾਲ ਜੁੜ ਜਾਵੇਗੀ।'' ਉਨ੍ਹਾਂ ਕਿਹਾ ਕਿ ਜਦੋਂ ਮੌਸਮ ਦੀ ਮਾਰ ਕਾਰਨ ਸੜਕਾਂ ਬੰਦ ਹੋ ਜਾਂਦੀਆਂ ਹਨ, ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਤੇ ਸੈਰ-ਸਪਾਟਾ ਖੇਤਰ ਪ੍ਰਭਾਵਿਤ ਹੁੰਦਾ ਹੈ, ਉਦੋਂ ਰੇਲ ਗੱਡੀਆਂ ਦੀ ਕਨੈਕਟੀਵਿਟੀ, ਜਿਸ ਦੀ ਕਸ਼ਮੀਰ 'ਚ ਬੇਹੱਦ ਲੋੜ ਸੀ, ਸਗੋਂ ਲੋਕ ਬਿਨਾਂ ਕਿਸੇ ਕਠਿਨਾਈ ਅਤੇ ਬਿਨਾਂ ਕਿਸੇ ਰੁਕਾਵਟ ਦੇ ਦੇਸ਼ ਦੇ ਹੋਰ ਹਿੱਸਿਆਂ ਦੀ ਯਾਤਰਾ ਕਰ ਸਕਣਗੇ।'' ਇਕ ਸਵਾਲ ਦੇ ਜਵਾਬ 'ਚ ਅਬਦੁੱਲਾ ਨੇ ਕਿਹਾ,''ਪਿਛਲੇ ਕਈ ਸਾਲਾਂ ਤੋਂ ਅਸੀਂ ਉਮੀਦ ਕਰ ਰਹੇ ਸੀ ਕਿ 2007 'ਚ ਰੇਲ ਗੱਡੀ ਘਾਟੀ ਨੂੰ ਜੋੜੇਗੀ ਪਰ ਕਠਿਨ ਇਲਾਕਾ ਹੋਣ ਕਾਰਨ ਰੇਲਵੇ ਨੂੰ ਇਸ ਨੂੰ ਜੋਰਨ ਲਈ ਸੁਰੰਗਾਂ ਦਾ ਨਿਰਮਾਣ ਕਰਨਾ ਪਿਆ।'' ਉਨ੍ਹਾਂ ਕਿਹਾ ਕਿ ਘਾਟੀ ਤੱਕ ਰੇਲ ਗੱਡੀਆਂ ਨੂੰ ਜੋੜਨ 'ਚ ਕਾਫ਼ੀ ਕਠਿਨਾਈਆਂ ਸਨ ਪਰ ਰੇਲਵੇ ਇਨ੍ਹਾਂ ਕਠਿਨਾਈਆਂ ਨੂੰ ਪਾਰ ਕਰਨ 'ਚ ਕਾਮਯਾਬ ਰਿਹਾ ਅਤੇ ਅੱਜ ਪਹਿਲਾ ਕਦਮ ਚੁੱਕਿਆ ਗਿਆ। ਉਮੀਦ ਹੈ ਕਿ ਜੂਨ ਜਾਂ ਜੁਲਾਈ ਤੱਕ ਰੇਲ ਦੇਸ਼ ਦੇ ਬਾਕੀ ਹਿੱਸਿਆਂ ਨਾਲ ਪੂਰੀ ਤਰ੍ਹਾਂ ਜੁੜ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News