ਫਾਰੂਕ ਅਬਦੁੱਲਾ ਨੇ ਜਤਿੰਦਰ ਸਿੰਘ ਨੂੰ ਦੱਸਿਆ ਪਾਕਿਸਤਾਨੀ

02/12/2019 1:36:46 AM

ਨਵੀਂ ਦਿੱਲੀ, (ਇੰਟ.)– ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਕਸ਼ਮੀਰੀ ਰਾਜਨੇਤਾਵਾਂ 'ਤੇ ਦਿੱਤੇ ਬਿਆਨ 'ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਕਾਫੀ ਨਾਰਾਜ਼ ਹੋ ਗਏ ਹਨ। ਨੈਸ਼ਨਲ ਕਾਨਫਰੰਸ ਦੇ ਨੇਤਾ ਨੇ ਮੋਦੀ ਸਰਕਾਰ ਦੇ ਮੰਤਰੀ ਨੂੰ ਹੀ 'ਪਾਕਿਸਤਾਨੀ' ਕਰਾਰ ਦਿੱਤਾ ਅਤੇ ਕਿਹਾ ਕਿ ਜਤਿੰਦਰ ਸਿੰਘ ਭਾਵੇਂ ਮੰਤਰੀ ਬਣ ਗਏ ਹਨ ਪਰ ਅਜੇ ਤਕ ਉਨ੍ਹਾਂ ਨੇ ਕੀ ਕੰਮ ਕੀਤਾ ਹੈ, ਇਹ ਨਹੀਂ ਦੱਸ ਸਕਦੇ। 
ਸਿੰਘ ਨੇ ਕਿਹਾ ਸੀ ਕਿ ਕਸ਼ਮੀਰੀ ਨੇਤਾ ਜਦੋਂ ਸੱਤਾ 'ਚ ਹੁੰਦੇ ਹਨ ਤਾਂ ਕੇਂਦਰ ਸਰਕਾਰ ਨੂੰ ਅੱਤਵਾਦੀ ਗਤੀਵਿਧੀਆਂ ਦੀ ਸ਼ਿਕਾਇਤ ਕਰਦੇ ਹਨ ਅਤੇ ਸੱਤਾ ਤੋਂ ਬਾਹਰ ਹੋਣ  ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਨਾਲ ਹਮਦਰਦੀ ਹੋਣ ਲੱਗਦੀ ਹੈ। ਇਸ ਦੇ ਜਵਾਬ ਵਿਚ ਸੂਬੇ ਦੇ ਸੀਨੀਅਰ ਨੇਤਾ ਫਾਰੂਕ ਅਬਦੁੱਲਾ ਨੇ ਵੀ ਪਲਟਵਾਰ ਕੀਤਾ। ਉਨ੍ਹਾਂ ਨੇ ਸਿੰਘ ਦੀ ਬਤੌਰ ਮੰਤਰੀ ਸਮਰੱਥਾ 'ਤੇ ਹੀ ਸਵਾਲ ਉਠਾਏ ਅਤੇ ਕਿਹਾ, ''ਜਤਿੰਦਰ ਸਿੰਘ  ਨੂੰ ਕੀ ਮਿਲਿਆ? ਕਿਹੜੇ ਮੰਤਰੀ ਹਨ ਉਹ? ਕੀ ਕੰਮ ਕੀਤਾ ਹੈ ਉਨ੍ਹਾਂ ਨੇ?
ਇਕ ਮੰਤਰੀ ਵਜੋਂ ਅਹੁਦਾ ਸੰਭਾਲਣਾ ਦੂਜੀ ਗੱਲ ਹੈ ਪਰ ਤੁਹਾਡੇ ਕੋਲ ਦਿਖਾਉਣ  ਲਈ ਵੀ ਕੁਝ ਕੰਮ ਹੋਣਾ ਚਾਹੀਦਾ ਹੈ।'' ਉਨ੍ਹਾਂ ਨੇ ਬੇਹੱਦ ਤਿੱਖੇ ਅੰਦਾਜ਼ ਵਿਚ ਕਿਹਾ, ''ਅਜਿਹੇ ਲੋਕ ਹਨ ਪਾਕਿਸਤਾਨੀ, ਇਹ ਜਤਿੰਦਰ ਸਿੰਘ ਵਰਗੇ ਲੋਕ ਫਾਰੂਕ ਅਬਦੁੱਲਾ ਨਹੀਂ ਹਨ। ਅਜਿਹੇ ਲੋਕ ਸੱਤਾ 'ਚ ਝੂਠ ਬੋਲ ਕੇ ਹੀ ਆਉਂਦੇ ਹਨ।''


KamalJeet Singh

Content Editor

Related News