ਕਿਸਾਨਾਂ ਨੇ ਘੇਰਿਆ SDM ਦਫ਼ਤਰ, ਕਿਹਾ- ਵਿਧਾਇਕ ਬਬਲੀ ਖ਼ਿਲਾਫ਼ ਕੇਸ ਦਰਜ ਕਰੇ ਪੁਲਸ
Wednesday, Jun 02, 2021 - 06:25 PM (IST)
ਹਿਸਾਰ— ਹਰਿਆਣਾ ਦੀ ਭਾਰਤੀ ਜਨਤਾ ਪਾਰਟੀ (ਭਾਜਪਾ)-ਜਨਨਾਇਕ ਜਨਤਾ ਪਾਰਟੀ ਗਠਜੋੜ (ਜੇ. ਜੇ. ਪੀ.) ਵਿਚ ਸ਼ਾਮਲ ਵਿਧਾਇਕ ਦਵਿੰਦਰ ਬਬਲੀ ਦੇ ਕੱਲ੍ਹ ਕਿਸਾਨਾਂ ਨਾਲ ਗਾਲੀ-ਗਲੌਚ ਕਰਨ ਦੇ ਵਿਰੋਧ ਵਿਚ ਅੱਜ ਯਾਨੀ ਕਿ ਬੁੱਧਵਾਰ ਨੂੰ ਕਿਸਾਨਾਂ ਨੇ ਸਬ ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਦਫ਼ਤਰ ਦਾ ਘਿਰਾਓ ਕੀਤਾ। ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਦੀ ਅਗਵਾਈ ’ਚ ਕਿਸਾਨਾਂ ਨੇ ਮੰਗ ਕੀਤੀ ਕਿ ਵਿਧਾਇਕ ਖ਼ਿਲਾਫ਼ ਪੁਲਸ ਮਾਮਲਾ ਦਰਜ ਕਰੇ ਜਾਂ ਉਹ ਕਿਸਾਨਾਂ ਵਿਚ ਆ ਕੇ ਮੁਆਫ਼ੀ ਮੰਗਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਸਾਡਾ ਘਿਰਾਓ ਜਾਰੀ ਰਹੇਗਾ।
ਜ਼ਿਕਰਯੋਗ ਹੈ ਕਿ ਇਕ ਵੈਕਸੀਨੇਸ਼ਨ ਕੈਂਪ ਦੇ ਉਦਘਾਟਨ ਲਈ ਆਏ ਵਿਧਾਇਕ ਦਾ ਕੱਲ੍ਹ ਕਿਸਾਨਾਂ ਨੇ ਘਿਰਾਓ ਕੀਤਾ ਸੀ। ਕਿਸਾਨਾਂ ਨੇ ਜਿੱਥੇ ਬਬਲੀ ’ਤੇ ਗਾਲੀ-ਗਲੌਚ ਕਰਨ ਦਾ ਦੋਸ਼ ਲਾਇਆ, ਉੱਥੇ ਹੀ ਵਿਧਾਇਕ ਨੇ ਬਾਅਦ ’ਚ ਜਾਰੀ ਇਕ ਵੀਡੀਓ ਜਾਰੀ ਕਰ ਕੇ ਜਾਨਲੇਵਾ ਹਮਲੇ ਦਾ ਦੋਸ਼ ਲਾਇਆ ਸੀ।