ਕਿਸਾਨ ਮੁਗਲਾਂ ਅਤੇ ਅੰਗਰੇਜ਼ਾਂ ਨਾਲ ਲੜੇ ਤਾਂ ਦੇਸ਼ਭਗਤ, ਹੱਕਾਂ ਲਈ ਲੜੇ ਤਾਂ ਦੇਸ਼ਧ੍ਰੋਹੀ:  ਸੰਜੇ ਰਾਊਤ

02/05/2021 1:58:15 PM

ਨਵੀਂ ਦਿੱਲੀ- ਸ਼ਿਵ ਸੈਨਾ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਤਿੰਨੋ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਅੰਦੋਲਨ ਸਿਰਫ਼ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਅੰਦੋਲਨ ਹੈ। ਨਾਲ ਹੀ ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੀ ਹੈ। ਰਾਸ਼ਟਰਪਤੀ ਦੇ ਭਾਸ਼ਣ 'ਤੇ ਰਾਜ ਸਭਾ 'ਚ ਪੇਸ਼ ਧੰਨਵਾਦ ਪ੍ਰਸਤਾਵ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਇਹ ਕਹਿੰਦੇ ਹੋਏ ਵੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਕਿ ਉਸ ਤੋਂ ਸਵਾਲ ਪੁੱਛਣ ਜਾਂ ਉਸ ਦੀ ਆਲੋਚਨਾ ਕਰਨ ਵਾਲਿਆਂ 'ਤੇ ਅੱਜ ਦੇਸ਼ਧ੍ਰੋਹ ਦਾ ਮੁਕੱਦਮਾ ਦਾਇਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ,''ਮੋਦੀ ਜੀ ਨੂੰ ਭਾਰੀ ਬਹੁਮਤ ਮਿਲਿਆ ਹੈ ਅਤੇ ਅਸੀਂ ਇਸ ਦਾ ਸਨਮਾਨ ਕਰਦੇ ਹਾਂ। ਬਹੁਮਤ ਦੇਸ਼ ਚਲਾਉਣ ਲਈ ਹੁੰਦਾ ਹੈ। ਬਹੁਮਤ ਹੰਕਾਰ ਨਾਲ ਨਹੀਂ ਚੱਲਦਾ।'' ਉਨ੍ਹਾਂ ਕਿਹਾ,''ਨਿੰਦਾ ਕਰਨ ਵਾਲਿਆਂ ਤੁਸੀਂ ਬਦਨਾਮ ਕਰ ਦਿੰਦੇ ਹੋ। ਜਿਵੇਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜਿਸ਼ ਚੱਲ ਰਹੀ ਹੈ। ਇਹ ਦੇਸ਼ ਦੇ ਮਾਣ ਲਈ ਠੀਕ ਨਹੀਂ ਹੈ, ਇਹ ਦੇਸ਼ ਦੇ ਕਿਸਾਨਾਂ ਲਈ ਅਤੇ ਸਾਡੇ ਲਈ ਠੀਕ ਨਹੀਂ ਹੈ।'' ਗਣਤੰਤਰ ਦਿਵਸ ਦੇ ਦਿਨ ਲਾਲ ਕਿਲ੍ਹੇ 'ਤੇ ਹੋਈ ਘਟਨਾ ਦਾ ਜ਼ਿਕਰ ਕਰਦੇ ਹੋਏ ਰਾਊਤ ਨੇ ਕਿਹਾ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਹਾਲੇ ਤੱਕ ਫੜਿਆ ਨਹੀਂ ਗਿਆ ਹੈ, ਜਦੋਂ ਕਿ 200 ਤੋਂ ਵੱਧ ਕਿਸਾਨਾਂ ਨੂੰ ਜੇਲ੍ਹ 'ਚ ਬੰਦ ਕਰ ਕੇ ਦੇਸ਼ਧ੍ਰੋਹ ਦਾ ਮੁਕੱਦਮਾ ਦਾਇਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰਾਜ ਸਭਾ 'ਚ ਬੋਲੇ ਖੇਤੀਬਾੜੀ ਮੰਤਰੀ- ਖੇਤੀ ਕਾਨੂੰਨਾਂ 'ਚ ਕਾਲਾ ਕੀ, ਦੱਸੇ ਵਿਰੋਧੀ ਧਿਰ

ਹੱਕ ਲਈ ਲੜਨ ਵਾਲੇ ਕਿਸਾਨਾਂ ਨੂੰ ਸਰਕਾਰ ਨੇ ਦੇਸ਼ਧ੍ਰੋਹੀ ਬਣਾ ਦਿੱਤਾ
ਉਨ੍ਹਾਂ ਕਿਹਾ,''ਲਾਲ ਕਿਲ੍ਹੇ ਦਾ ਅਪਮਾਨ ਕਰਨ ਵਾਲਾ ਦੀਪ ਸਿੱਧੂ ਕੌਣ ਹੈ? ਕਿਸ ਦਾ ਆਦਮੀ ਹੈ।'' ਉਨ੍ਹਾਂ ਦੋਸ਼ ਲਗਾਇਆ ਕਿ ਹੱਕ ਲਈ ਲੜਨ ਵਾਲੇ ਕਿਸਾਨਾਂ ਨੂੰ ਇਸ ਸਰਕਾਰ ਨੇ ਦੇਸ਼ਧ੍ਰੋਹੀ ਬਣਾ ਦਿੱਤਾ ਹੈ। ਰਾਊਤ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ,''ਇਹ ਸਿਰਫ਼ ਤਿੰਨ ਸੂਬਿਆਂ ਦੀ ਲੜਾਈ ਨਹੀਂ ਹੈ। ਪੂਰਾ ਦੇਸ਼ ਉਨ੍ਹਾਂ ਨਾਲ ਹੈ।'' ਰਾਊਤ ਨੇ ਕਿਹਾ,''ਸਾਡੇ ਸਿੱਖ ਭਰਾ ਜਦੋਂ ਮੁਗਲਾਂ ਲਈ ਲੜੇ ਤਾਂ ਯੋਧਾ ਕਹਿਲਾਏ, ਅੰਗਰੇਜ਼ਾਂ ਨਾਲ ਲੜੇ ਤਾਂ ਦੇਸ਼ਭਗਤ ਅਤੇ ਕੋਰੋਨਾ ਦੇ ਸਮੇਂ ਲੰਗਰ ਲਾਏ ਤਾਂ ਦੇਸ਼ਪ੍ਰੇਮੀ ਹੋ ਗਏ ਪਰ ਉਹ ਜਦੋਂ ਆਪਣੇ ਹੱਕ ਲਈ ਲੜੇ ਤਾਂ ਉਹ ਖ਼ਾਲਿਸਤਾਨੀ ਅਤੇ ਦੇਸ਼ਧ੍ਰੋਹੀ ਹੋ ਗਏ।'' ਕਿਸਾਨਾਂ ਦੇ ਅੰਦੋਲਨ ਵਾਲੀ ਥਾਂਵਾਂ ਦੇ ਆਲੇ-ਦੁਆਲੇ ਸਖ਼ਤ ਕੀਤੇ ਜਾਣ ਅਤੇ ਇਸ ਦੇ ਮੱਦੇਨਜ਼ਰ ਸੜਕਾਂ 'ਤੇ ਕਿਲ੍ਹੇ ਅਤੇ ਬੈਰੀਕੇਡ ਲਗਾਉਣ ਦਾ ਜ਼ਿਕਰ ਕਰਦੇ ਰਾਊਤ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਅਜਿਹੀ ਵਿਵਸਥਾ ਜੇਕਰ ਲੱਦਾਖ 'ਚ ਸਰਹੱਦ 'ਤੇ ਕੀਤੀ ਗਈ ਹੁੰਦੀ ਤਾਂ ਚੀਨ ਭਾਰਤ ਦੇ ਅੰਦਰ ਨਹੀਂ ਆਉਂਦਾ। ਸ਼ਿਵ ਸੈਨਾ ਨੇਤਾ ਨੇ ਕਿਹਾ ਕਿ ਅੱਜ ਦੇਸ਼ 'ਚ ਅਜਿਹਾ ਮਾਹੌਲ ਹੋ ਗਿਆ ਹੈ ਕਿ ਸੱਚ ਬੋਲਣ ਵਾਲਿਆਂ ਨੂੰ ਗੱਦਾਰ ਅਤੇ ਦੇਸ਼ਧ੍ਰੋਹੀ ਕਹਿ ਕੇ ਬੁਲਾਇਆ ਜਾਂਦਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ, ਕਾਂਗਰਸ ਨੇਤਾ ਸ਼ਸ਼ੀ ਥਰੂ ਅਤੇ ਰਾਜਦੀਪ ਸਰਦੇਸਾਈ ਸਮੇਤ ਕੁਝ ਪੱਤਰਕਾਰਾਂ ਵਿਰੁੱਧ ਦਰਜ ਮੁਕੱਦਮਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੋ ਸਰਕਾਰ ਤੋਂ ਸਵਾਲ ਪੁੱਛਦਾ ਹੈ ਉਸ 'ਤੇ ਦੇਸ਼ਧ੍ਰੋਹ ਠੋਕ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ,''ਮੈਨੂੰ ਲੱਗਦਾ ਹੈ ਕਿ ਕਾਨੂੰਨ ਦੀ ਕਿਤਾਬ ਤੋਂ ਆਈ.ਪੀ.ਸੀ. ਦੀਆਂ ਧਾਰਾਵਾਂ ਖ਼ਤਮ ਕਰ ਕੇ, ਇਕ ਹੀ ਧਾਰਾ ਕਰ ਦਿੱਤੀ ਗਈ ਹੈ ਅਤੇ ਉਹ ਹੈ ਦੇਸ਼ਧ੍ਰੋਹ ਦੀ। ਘਰੇਲੂ ਹਿੰਸਾ ਦੇ ਮਾਮਲਿਆਂ 'ਚ ਵੀ ਦੇਸ਼ਧ੍ਰੋਹ ਦਾ ਮੁਕੱਦਮਾ ਠੋਕ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਰਾਜ ਸਭਾ 'ਚ ਉੱਠਿਆ ਰਾਸ਼ਟਰਵਾਦ ਦਾ ਮੁੱਦਾ, ਪ੍ਰਤਾਪ ਬਾਜਵਾ ਨੇ ਕਿਹਾ- ਤਿਰੰਗੇ 'ਚ ਲਿਪਟ ਪਿੰਡ ਪਹੁੰਚਦੇ ਨੇ ਪੰਜਾਬੀ ਬੱਚੇ


DIsha

Content Editor

Related News